04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2025

ਸਤਲੁਜ ਰਾਹੋ ਪੁਲ ਮਾਮਲੇ 'ਚ ਵੱਡੀ ਅਪਡੇਟ, ਕਿਸੇ ਸਮੇਂ ਵੀ ਡਿੱਗ ਸਕਦੈ ਪੁੱਲ

ਮਾਛੀਵਾੜਾ ਸਾਹਿਬ, 19 ਅਗਸਤ (ਮਨੋਜ ਕੁਮਾਰ)-2006 ਵਿਚ ਕਰੀਬ 30 ਕਰੋੜ ਦੀ ਲਾਗਤ ਨਾਲ ਦੁਆਬਾ...

ਅਜੀਤ ਡੈਸਕ 19-08-2025

ਮਾਛੀਵਾੜਾ ਸਾਹਿਬ, 19 ਅਗਸਤ (ਮਨੋਜ ਕੁਮਾਰ)-2006 ਵਿਚ ਕਰੀਬ 30 ਕਰੋੜ ਦੀ ਲਾਗਤ ਨਾਲ ਦੁਆਬਾ ਤੇ ਮਾਲਵੇ ਨੂੰ ਜੋੜਨ ਵਾਲਾ ਵਿਸ਼ਾਲ ਪੁੱਲ ਹੁਣ ਕਿਸੇ ਸਮੇਂ ਵੀ ਡਿੱਗ ਸਕਦਾ ਹੈ। ਸਤਲੁਜ ਦਰਿਆ 'ਤੇ ਬਣਿਆ ਇਹ ਪੁੱਲ ਜੋ ਕਿ ਰਾਹੋ ਨਵਾਂਸ਼ਹਿਰ ਤੇ ਮਾਛੀਵਾੜਾ ਸਾਹਿਬ ਨੂੰ ਆਪਸ ਵਿਚ ਜੋੜਦਾ ਹੈ ਤੇ ਰੋਜ਼ਾਨਾ ਸੈਂਕੜੇ ਹਲਕੇ ਭਾਰੀ ਵਾਹਨ ਇਥੋਂ ਨਿਕਲਦੇ ਹਨ। ਹੁਣ ਕਿਸੇ ਸਮੇਂ ਵੀ ਡਿੱਗ ਸਕਦਾ ਹੈ। ਇਸਦਾ ਖੁਲਾਸਾ ਆਈ. ਆਈ. ਟੀ. ਰੁੜਕੀ ਦੀ ਹੁਣ ਤੱਕ ਦੀ ਜਾਂਚ ਰਿਪੋਰਟ ਵਿਚ ਸਾਹਮਣੇ ਆਇਆ ਹੈ।

ਦੇਸ਼ ਦੀ ਸਭ ਤੋਂ ਵੱਡੀ ਸਰਕਾਰੀ ਸੰਸਥਾ ਦੇ ਮਾਹਿਰਾਂ ਨੇ ਆਪਣੀ ਰਿਪੋਰਟ ਵਿਚ ਇਸਦਾ ਖੁਲਾਸਾ ਕਰਦਿਆਂ ਇਸਨੂੰ ਫੋਰੀ ਤੌਰ ਉਤੇ ਬੰਦ ਕਰਨ ਦੀ ਸਿਫਾਰਿਸ਼ ਕੀਤੀ ਹੈ। ਆਪਣੇ ਨਿਰਮਾਣ ਤੋਂ ਹੁਣ ਤੱਕ ਕਰੀਬ ਪੰਜ ਵਾਰੀ ਵੱਖ-ਵੱਖ ਥਾਵਾਂ ਤੋਂ ਟੁੱਟੇ ਇਸ ਪੁੱਲ ਦੀ ਬਾਰੀਕੀ ਨਾਲ ਛਾਣਬੀਣ ਬਾਰੇ ਲਿਖਿਆ ਗਿਆ ਸੀ। ਇਸ ਪੁੱਲ ਦਾ ਨਿਰਮਾਣ ਕਾਂਗਰਸ ਸਰਕਾਰ ਦੇ ਸ਼ਾਸਨ ਸਮੇਂ ਹੋਇਆ ਸੀ ਤੇ ਉਸ ਤੋਂ ਬਾਅਦ ਅਕਾਲੀ ਦਲ ਦਾ ਸ਼ਾਸਨ ਰਿਹਾ ਪਰ ਪੁੱਲ ਨੂੰ ਸੰਭਾਲਣ ਦੀ ਕਿਸੇ ਵੀ ਰਾਜਨੀਤਿਕ ਦਲ ਨੇ ਕੋਸ਼ਿਸ਼ ਨਹੀਂ ਕੀਤੀ। 

ਪਿਛਲੀ ਖ਼ਬਰ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਗੁਰਦੁਆਰਾ ਧੁਬੜੀ ਸਾਹਿਬ ਅਸਾਮ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਅਗਲੀ ਖ਼ਬਰ ਸਾਬਕਾ ਪ੍ਰਧਾਨ ਵਲੋਂ ਜਬਰੀ ਪੈਸੇ ਵਸੂਲਣ ਦੇ ਲਗਾਏ ਦੋਸ਼ਾਂ 'ਤੇ ਟਰੱਕ ਯੂਨੀਅਨ ਦਾ ਪ੍ਰਧਾਨ ਗ੍ਰਿਫਤਾਰ, 4 'ਤੇ ਮਾਮਲਾ ਦਰਜ