23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2025

ਭਾਰਤ-ਇੰਗਲੈਂਡ ਦੂਜਾ ਟੈਸਟ : ਭਾਰਤ ਵਲੋਂ 6 ਵਿਕਟਾਂ ਦੇ ਨੁਕਸਾਨ 'ਤੇ 427 ਦੌੜਾਂ ਬਣਾ ਕੇ ਪਾਰੀ ਸਮਾਪਤੀ ਦੀ ਘੋਸ਼ਣਾ

ਬਰਮਿੰਘਮ, 5 ਜੁਲਾਈ - ਐਜਬੈਸਟਨ ਵਿਖੇ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਦੀ ਦੂਜੀ ਪਾਰੀ ਵਿਚ ਭਾਰਤੀ ਟੀਮ ਨੇ 6 ਵਿਕਟਾਂ ਦੇ ਨੁਕਸਾਨ 'ਤੇ 427 ਦੌੜਾਂ ਬਣਾ ਕੇ ਪਾਰੀ ਸਮਾਪਤੀ ਦੀ ਘੋਸ਼ਣਾ ਕਰ ਦਿੱਤੀ ਤੇ ਇੰਗਲੈਂਡ...

ਅਜੀਤ ਡੈਸਕ 05-07-2025

ਬਰਮਿੰਘਮ, 5 ਜੁਲਾਈ - ਐਜਬੈਸਟਨ ਵਿਖੇ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਦੀ ਦੂਜੀ ਪਾਰੀ ਵਿਚ ਭਾਰਤੀ ਟੀਮ ਨੇ 6 ਵਿਕਟਾਂ ਦੇ ਨੁਕਸਾਨ 'ਤੇ 427 ਦੌੜਾਂ ਬਣਾ ਕੇ ਪਾਰੀ ਸਮਾਪਤੀ ਦੀ ਘੋਸ਼ਣਾ ਕਰ ਦਿੱਤੀ ਤੇ ਇੰਗਲੈਂਡ ਨੂੰ ਜਿੱਤਣ ਲਈ 608 ਦੌੜਾਂ ਦਾ ਟੀਚਾ ਦਿੱਤਾ।
ਭਾਰਤ ਵਲੋਂ ਦੂਜੀ ਪਾਰੀ 'ਚ ਕਪਤਾਨ ਸ਼ੁਭਮਨ ਗਿੱਲ ਨੇ ਸਭ ਤੋਂ ਵੱਧ 161 ਦੌੜਾਂ ਬਣਾਈਆਂ, ਜਦਕਿ ਰਵਿੰਦਰ ਜਡੇਜਾ ਨੇ 69, ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ 65, ਕੇ.ਐਲ.ਰਾਹੁਲ ਨੇ 55 ਅਤੇ ਯਸ਼ਸਵੀ ਜੈਸਵਾਲ ਨੇ 28 ਦੌੜਾਂ ਬਣਾਈਆਂ।
ਖ਼ਬਰ ਲਿਖੇ ਜਾਣ ਤੱਕ ਇੰਗਲੈਂਡ ਨੇ 14 ਦੌੜਾਂ ਬਣਾ ਲਈਆਂ ਸਨ। ਜ਼ੈਕ ਕ੍ਰਾਊਲੀ ਬਿਨਾਂ ਕੋਈ ਦੌੜ ਬਣਾਏ ਆਊਟ ਹੋ ਗਏ। ਜ਼ੈਕ ਕ੍ਰਾਊਲੀ ਨੂੰ ਮੁਹੰਮਦ ਸਿਰਾਜ ਨੇ ਆਊਟ ਕੀਤਾ।

ਪਿਛਲੀ ਖ਼ਬਰ ਮੰਡੀ (ਹਿਮਾਚਲ ਪ੍ਰਦੇਸ਼) - ਥੁਨਾਗ ਅਤੇ ਆਲੇ ਦੁਆਲੇ 5-6 ਕਿਲੋਮੀਟਰ ਦੇ ਹੋਰ ਖੇਤਰ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ - ਐਨਡੀ... ਅਗਲੀ ਖ਼ਬਰ ਠਾਕਰੇ ਭਰਾਵਾਂ ਦਾ ਇਕੱਠੇ ਹੋਣਾ ਰਾਜਨੀਤਿਕ ਦਿਖਾਵਾ - ਸ਼ਿਵ ਸੈਨਾ ਆਗੂ ਸ਼ਾਇਨਾ ਐਨ.ਸੀ.