27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2025

ਦਿਨ ਦਿਹਾੜੇ ਡਾਕਟਰ ਨੂੰ ਮਾਰੀਆਂ ਗੋਲੀਆਂ

ਕੋਟ ਈਸੇ ਖਾਂ, (ਮੋਗਾ), 4 ਜੁਲਾਈ (ਗੁਰਮੀਤ ਸਿੰਘ ਖਾਲਸਾ)- ਸਥਾਨਕ ਇਲਾਕੇ ਦੇ ਪੁਰਾਣੇ ਤੇ ਮਸ਼ਹੂਰ ਹਰਬੰਸ ਨਰਸਿੰਗ ਹੋਮ ਦੇ ਸੰਚਾਲਕ ਡਾਕਟਰ ਅਨਿਲਜੀਤ ਕੰਬੋਜ ਉਰਫ਼ ਨੰਨੀ ਕੰਬੋਜ....

ਅਜੀਤ ਡੈਸਕ 04-07-2025

ਕੋਟ ਈਸੇ ਖਾਂ, (ਮੋਗਾ), 4 ਜੁਲਾਈ (ਗੁਰਮੀਤ ਸਿੰਘ ਖਾਲਸਾ)- ਸਥਾਨਕ ਇਲਾਕੇ ਦੇ ਪੁਰਾਣੇ ਤੇ ਮਸ਼ਹੂਰ ਹਰਬੰਸ ਨਰਸਿੰਗ ਹੋਮ ਦੇ ਸੰਚਾਲਕ ਡਾਕਟਰ ਅਨਿਲਜੀਤ ਕੰਬੋਜ ਉਰਫ਼ ਨੰਨੀ ਕੰਬੋਜ, ਜੋ ਸਥਾਨਕ ਪਾਥਵੇਜ ਗਲੋਬਲ ਸਕੂਲ ਵੀ ਚਲਾ ਰਹੇ ਹਨ, ਨੂੰ ਅਣ-ਪਛਾਤਾ ਵਿਅਕਤੀ ਗੋਲੀਆਂ ਮਾਰ ਕੇ ਫਰਾਰ ਹੋ ਗਿਆ। ਘਟਨਾ ਕਾਰਨ ਇਲਾਕੇ ਭਰ ਵਿਚ ਦਹਿਸ਼ਤ ਦਾ ਮਾਹੌਲ ਪਸਰ ਗਿਆ। ਦੱਸਣਾ ਬਣਦਾ ਹੈ ਕਿ ਡਾਕਟਰ ਅਨਿਲਜੀਤ ਕੰਬੋਜ ਨੂੰ ਇਸ ਤੋਂ ਪਹਿਲਾਂ ਮਾਰ ਦੇਣ ਦੀਆਂ ਧਮਕੀਆਂ ਵੀ ਮਿਲ ਚੁੱਕੀਆਂ ਸਨ। ਦੁਪਹਿਰ 1 ਵਜੇ ਦੇ ਕਰੀਬ ਇਹ ਘਟਨਾ ਵਾਪਰੀ ਜਦੋਂ ਉਹ ਆਪਣੇ ਮੇਨ ਚੌਂਕ ਨੇੜਲੇ ਕਲੀਨਿਕ ਵਿਚ ਮੌਜੂਦ ਸਨ। ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਸੀ।

ਪਿਛਲੀ ਖ਼ਬਰ ਡੀ.ਐਸ.ਪੀ. ਰਾਜਨਪਾਲ ਸਿੰਘ ਦੀ ਗਿ੍ਫ਼ਤਾਰੀ ’ਤੇ ਐਸ.ਐਸ.ਪੀ. ਦਾ ਖੁਲਾਸਾ ਅਗਲੀ ਖ਼ਬਰ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਅੰਤਰਰਾਸ਼ਟਰੀ ਨਾਰਕੋ ਆਰਮਜ਼ ਮਾਡਿਊਲ ਦਾ ਕੀਤਾ ਪਰਦਾਫ਼ਾਸ਼