05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2025

ਇਕ ਛੋਟਾ ਜਹਾਜ਼ ਹਾਦਸਾਗ੍ਰਸਤ, ਪਰਿਵਾਰ ਦੇ 4 ਜੀਆਂ ਸਮੇਤ 6 ਮੌਤਾਂ

ਸੈਕਰਾਮੈਂਟੋ,ਕੈਲੀਫੋਰਨੀਆ, 1 ਜੁਲਾਈ (ਹੁਸਨ ਲੜੋਆ ਬੰਗਾ)- ਅਮਰੀਕਾ ਦੇ ਉਹਾਈਓ ਰਾਜ ਵਿਚ ਇਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋ ਕੇ ਜੰਗਲੀ ਖੇਤਰ ਵਿਚ ਡਿੱਗ ਗਿਆ, ਜਿਸ ਵਿਚ ਸਵਾਰ....

ਅਜੀਤ ਡੈਸਕ 01-07-2025

ਸੈਕਰਾਮੈਂਟੋ,ਕੈਲੀਫੋਰਨੀਆ, 1 ਜੁਲਾਈ (ਹੁਸਨ ਲੜੋਆ ਬੰਗਾ)- ਅਮਰੀਕਾ ਦੇ ਉਹਾਈਓ ਰਾਜ ਵਿਚ ਇਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋ ਕੇ ਜੰਗਲੀ ਖੇਤਰ ਵਿਚ ਡਿੱਗ ਗਿਆ, ਜਿਸ ਵਿਚ ਸਵਾਰ ਪਾਇਲਟ ਤੇ ਸਹਿ ਪਾਇਲਟ ਸਣੇ ਸਾਰੇ 6 ਵਿਅਕੀਤੀਆਂ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਦੋ ਇੰਜਣਾਂ ਵਾਲਾ ਜਹਾਜ਼ ਹੌਲੈਂਡ ਟਾਊਨਸ਼ਿੱਪ ਵਿਚ ਸਥਿਤ ਯੰਗਸਟਾਊਨ ਵਾਰੇਨ ਖੇਤਰੀ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਕੁਝ ਮਿੰਟਾਂ ਬਾਅਦ ਜ਼ਮੀਨ ਉਪਰ ਡਿੱਗ ਗਿਆ। ਪੱਛਮੀ ਰਿਜ਼ਰਵ ਪੋਰਟ ਅਥਾਰਿਟੀ ਦੇ ਡਾਇਰੈਕਟਰ ਐਨਟਨੀ ਟਰੀਵੇਨਾ ਨੇ ਕਿਹਾ ਹੈ ਕਿ ਜਹਾਜ਼ ਵਿਚ ਸਵਾਰ ਕੋਈ ਵੀ ਵਿਅਕਤੀ ਜ਼ਿੰਦਾ ਨਹੀਂ ਬਚਿਆ ਹੈ। ਪਾਇਲਟ ਤੇ ਸਹਿ ਪਾਇਲਟ ਜੋਸਫ ਮੈਕਸਿਨ (63) ਤੇ ਟਿਮੌਥੀ ਬਲੇਕ (55) ਵੀ ਹੋਰ ਯਾਤਰੀਆਂ ਨਾਲ ਮਾਰੇ ਗਏ ਹਨ। ਬਾਕੀ 4 ਮ੍ਰਿਤਕਾਂ ਵਿਚ ਜੇਮਜ ਵੇਲਰ (67), ਉਸ ਦੀ ਪਤਨੀ ਵੇਰੋਨਿਕਾ ਵੇਲਰ (68), ਉਨਾਂ ਦਾ ਪੁੱਤਰ ਜੌਹਨ ਵੇਲਰ (26) ਤੇ ਉਸ ਦੀ ਪਤਨੀ ਮਾਰੀਆ ਵੇਲਰ ਸ਼ਾਮਿਲ ਹਨ। ਪਰਿਵਾਰ ਛੁੱਟੀਆਂ ਮਨਾਉਣ ਲਈ ਮੋਨਟਾਨਾ ਜਾ ਰਿਹਾ ਸੀ।

ਪਿਛਲੀ ਖ਼ਬਰ ਪ੍ਰਧਾਨ ਮੰਤਰੀ ਨੇ ਡਾਕਟਰਜ਼ ਡੇ ਦੀਆਂ ਦਿੱਤੀਆਂ ਵਧਾਈਆਂ ਅਗਲੀ ਖ਼ਬਰ ਤੇਲੰਗਾਨਾ ਧਮਾਕਾ: ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ ਹੋਈ 34