08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2025

ਹਿਮਾਚਲ ਪ੍ਰਦੇਸ਼ ਨੇ ਭਾਰੀ ਮੀਂਹ ਲਈ 'ਰੈੱਡ ਅਲਰਟ' ਕੀਤਾ ਜਾਰੀ , ਰਾਤ ​​ਭਰ ਮੀਂਹ ਤੋਂ ਬਾਅਦ ਸ਼ਿਮਲਾ-ਕਾਲਕਾ ਰੇਲ ਲਾਈਨ ਬੰਦ

ਸ਼ਿਮਲਾ,29 ਜੂਨ - ਸ਼ਿਮਲਾ ਮੌਸਮ ਵਿਗਿਆਨ ਕੇਂਦਰ ਨੇ ਹਿਮਾਚਲ ਪ੍ਰਦੇਸ਼ ਦੇ 10 ਜ਼ਿਲ੍ਹਿਆਂ ਵਿਚ ਭਾਰੀ ਬਾਰਿਸ਼ ਲਈ "ਰੈੱਡ ਅਲਰਟ" ਜਾਰੀ ਕੀਤਾ ਹੈ, ਜਦੋਂ ਕਿ ਰਾਤ ਭਰ ਹੋਈ ਬਾਰਿਸ਼ ਤੋਂ ਬਾਅਦ ਪਟੜੀਆਂ 'ਤੇ ...

ਅਜੀਤ ਡੈਸਕ 29-06-2025

ਸ਼ਿਮਲਾ,29 ਜੂਨ - ਸ਼ਿਮਲਾ ਮੌਸਮ ਵਿਗਿਆਨ ਕੇਂਦਰ ਨੇ ਹਿਮਾਚਲ ਪ੍ਰਦੇਸ਼ ਦੇ 10 ਜ਼ਿਲ੍ਹਿਆਂ ਵਿਚ ਭਾਰੀ ਬਾਰਿਸ਼ ਲਈ "ਰੈੱਡ ਅਲਰਟ" ਜਾਰੀ ਕੀਤਾ ਹੈ, ਜਦੋਂ ਕਿ ਰਾਤ ਭਰ ਹੋਈ ਬਾਰਿਸ਼ ਤੋਂ ਬਾਅਦ ਪਟੜੀਆਂ 'ਤੇ ਪੱਥਰ ਅਤੇ ਦਰੱਖਤ ਡਿਗਣ ਤੋਂ ਬਾਅਦ ਸ਼ਿਮਲਾ-ਕਾਲਕਾ ਰੇਲ ਲਾਈਨ 'ਤੇ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ ਹਨ।ਪਿਛਲੇ 24 ਘੰਟਿਆਂ ਵਿਚ ਹੋਈ ਭਾਰੀ ਬਾਰਿਸ਼ ਅਤੇ ਅਗਲੇ 24 ਘੰਟਿਆਂ ਵਿਚ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਨੂੰ ਧਿਆਨ ਵਿਚ ਰੱਖਦੇ ਹੋਏ, ਮੌਸਮ ਵਿਭਾਗ ਨੇ ਸੋਲਨ, ਸਿਰਮੌਰ, ਕਾਂਗੜਾ ਅਤੇ ਮੰਡੀ ਜ਼ਿਲ੍ਹਿਆਂ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਸਰਕਾਰ ਲੋਕਾਂ ਨੂੰ ਸਥਾਨਕ ਪ੍ਰਸ਼ਾਸਨ ਦੁਆਰਾ ਜਾਰੀ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕਰ ਰਹੀ ਹੈ। ਹੜ੍ਹ ਅਤੇ ਜ਼ਮੀਨ ਖਿਸਕਣ ਦੀ ਚਿਤਾਵਨੀ ਵੀ ਹੈ। ਸਾਰੇ ਸਰਕਾਰੀ ਅਤੇ ਨਿੱਜੀ ਸਕੂਲ ਬੰਦ ਕਰ ਦਿੱਤੇ ਗਏ ਹਨ।

ਪਿਛਲੀ ਖ਼ਬਰ ਦਿੱਲੀ ਸਥਿਤ ਯੂ.ਏ.ਈ. ਦੂਤਾਵਾਸ ਨੇ ਭਾਰਤੀ ਨਾਗਰਿਕਾਂ ਲਈ ਵਧਾਇਆ ਵੀਜ਼ਾ-ਆਨ-ਅਰਾਈਵਲ ਅਗਲੀ ਖ਼ਬਰ ਮੁੱਖ ਮੰਤਰੀ ਮਰਾਠੀ ਭਾਸ਼ਾ ਦੇ ਵਿਰੁੱਧ ਹਨ - ਊਧਵ ਠਾਕਰੇ