ਸੰਗਤ ਮੰਡੀ, 10 ਜੂਨ (ਦੀਪਕ ਸ਼ਰਮਾ)-ਬਠਿੰਡਾ ਬਾਦਲ ਰੋਡ ਉਤੇ ਪੈਂਦੇ ਥਾਣਾ ਨੰਦਗੜ੍ਹ ਦੀ ਪੁਲਿਸ ਨੇ ਪਿੰਡ ਬੰਬੀਹਾ ਦੇ ਪਿਓ-ਪੁੱਤ ਉਤੇ ਦਾਜ ਦੀ ਮੰਗ ਕਰਨ ਅਤੇ ਆਪਣੀ ਨੂੰਹ ਨੂੰ ਮਾਰ ਦੇਣ ਦੇ ਦੋਸ਼ਾਂ ਹੇਠ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ ਥਾਣਾ ਨੰਦਗੜ੍ਹ ਦੇ ਸਹਾਇਕ ਥਾਣੇਦਾਰ ਗੁਰਮੇਲ ਸਿੰਘ ਨੇ ਦੱਸਿਆ ਕਿ ਸਾਨੂੰ ਮ੍ਰਿਤਕ ਲੜਕੀ ਕਿਰਨਦੀਪ ਕੌਰ ਦੇ ਭਰਾ ਗਗਨਦੀਪ ਸਿੰਘ ਨੇ ਬਿਆਨ ਦਰਜ ਕਰਵਾਏ ਹਨ ਕਿ ਮੇਰੀ ਭੈਣ ਪਿੰਡ ਬੰਬੀਹਾ ਵਿਖੇ ਕਰੀਬ 6 ਸਾਲ ਪਹਿਲਾਂ ਵਿਆਹੀ ਸੀ ਅਤੇ ਉਸਦਾ ਪਤੀ ਮਨਪ੍ਰੀਤ ਸਿੰਘ ਅਤੇ ਸਹੁਰਾ ਬਲਕਰਨ ਸਿੰਘ ਦਾਜ ਦੀ ਮੰਗ ਨੂੰ ਲੈ ਕੇ ਅਕਸਰ ਹੀ ਉਸਦੀ ਕੁੱਟਮਾਰ ਕਰਦੇ ਸਨ, ਜਿਸ ਕਾਰਨ ਮੇਰੀ ਭੈਣ ਦੀ ਮੌਤ ਹੋ ਗਈ। ਸਹਾਇਕ ਥਾਣੇਦਾਰ ਨੇ ਕਿਹਾ ਕਿ ਮ੍ਰਿਤਕ ਲੜਕੀ ਦੇ ਪਤੀ ਅਤੇ ਸਹੁਰੇ ਉਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਮ੍ਰਿਤਕਾ ਦੇ ਸਹੁਰੇ ਨੂੰ ਕਾਬੂ ਕਰ ਲਿਆ ਹੈ ਜਦੋਂਕਿ ਉਸਦੇ ਪਤੀ ਦੀ ਤਲਾਸ਼ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਤਾਜ਼ਾ ਖ਼ਬਰਾਂ
Free
ਦਾਜ ਲਈ ਵਿਆਹੁਤਾ ਨੂੰ ਮਾਰਨ ਦੇ ਦੋਸ਼ਾਂ ਤਹਿਤ ਪਤੀ ਤੇ ਸਹੁਰੇ ਖਿਲਾਫ ਮਾਮਲਾ ਦਰਜ
ਸੰਗਤ ਮੰਡੀ, 10 ਜੂਨ (ਦੀਪਕ ਸ਼ਰਮਾ)-ਬਠਿੰਡਾ ਬਾਦਲ ਰੋਡ ਉਤੇ ਪੈਂਦੇ ਥਾਣਾ ਨੰਦਗੜ੍ਹ ਦੀ ਪੁਲਿਸ ਨੇ ਪਿੰਡ ਬੰਬੀਹਾ...
ਅਜੀਤ ਡੈਸਕ
10-06-2025