29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2025

ਅੱਜ ਤੋਂ 12 ਦੇਸ਼ਾਂ ਦੇ ਨਾਗਰਿਕ ਨਹੀਂ ਜਾ ਸਕਣਗੇ ਅਮਰੀਕਾ, ਹੁਕਮ ਹੋਏ ਲਾਗੂ

ਵਾਸ਼ਿੰਗਟਨ, 9 ਜੂਨ- 12 ਦੇਸ਼ਾਂ ਦੇ ਨਾਗਰਿਕਾਂ ਦੇ ਅਮਰੀਕਾ ਵਿਚ ਦਾਖਲੇ ’ਤੇ ਪਾਬੰਦੀ ਅੱਜ ਤੋਂ ਲਾਗੂ ਹੋ ਜਾਵੇਗੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਸੰਬੰਧੀ 4 ਜੂਨ ਨੂੰ ਇਕ.....

ਅਜੀਤ ਡੈਸਕ 09-06-2025

ਵਾਸ਼ਿੰਗਟਨ, 9 ਜੂਨ- 12 ਦੇਸ਼ਾਂ ਦੇ ਨਾਗਰਿਕਾਂ ਦੇ ਅਮਰੀਕਾ ਵਿਚ ਦਾਖਲੇ ’ਤੇ ਪਾਬੰਦੀ ਅੱਜ ਤੋਂ ਲਾਗੂ ਹੋ ਜਾਵੇਗੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਸੰਬੰਧੀ 4 ਜੂਨ ਨੂੰ ਇਕ ਹੁਕਮ ਜਾਰੀ ਕੀਤਾ ਸੀ, ਜੋ ਅੱਜ 9 ਜੂਨ ਤੋਂ ਲਾਗੂ ਹੋਵੇਗਾ। 12 ਦੇਸ਼ਾਂ ਤੋਂ ਇਲਾਵਾ, ਅੱਜ ਤੋਂ 7 ਦੇਸ਼ਾਂ ਦੇ ਨਾਗਰਿਕਾਂ ’ਤੇ ਅੰਸ਼ਕ ਪਾਬੰਦੀ ਲਾਗੂ ਕੀਤੀ ਜਾਵੇਗੀ। ਇਹ ਇਮੀਗ੍ਰੇਸ਼ਨ ਅਤੇ ਗੈਰ-ਇਮੀਗ੍ਰੇਸ਼ਨ ਵੀਜ਼ਾ ਦੋਵਾਂ ’ਤੇ ਲਾਗੂ ਹੋਵੇਗਾ। ਟਰੰਪ ਨੇ ਆਪਣੇ ਫੈਸਲੇ ਪਿਛੇ ਅਮਰੀਕੀ ਲੋਕਾਂ ਦੀ ਜਾਨ ਦੀ ਸੁਰੱਖਿਆ ਦਾ ਹਵਾਲਾ ਦਿੱਤਾ ਸੀ। ਟਰੰਪ ਨੇ 4 ਜੂਨ ਨੂੰ ਕਿਹਾ ਸੀ ਕਿ ਅਮਰੀਕਾ ਨੂੰ ਉਨ੍ਹਾਂ ਵਿਦੇਸ਼ੀ ਨਾਗਰਿਕਾਂ ਤੋਂ ਸੁਰੱਖਿਅਤ ਰੱਖਣਾ ਮਹੱਤਵਪੂਰਨ ਹੈ, ਜੋ ਅੱਤਵਾਦੀ ਹਮਲੇ ਕਰਨ, ਰਾਸ਼ਟਰੀ ਸੁਰੱਖਿਆ ਨੂੰ ਨੁਕਸਾਨ ਪਹੁੰਚਾਉਣ, ਨਫ਼ਰਤ ਫੈਲਾਉਣ ਜਾਂ ਇਮੀਗ੍ਰੇਸ਼ਨ ਕਾਨੂੰਨਾਂ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰਦੇ ਹਨ। ਦੱਸ ਦੇਈਏ ਕਿ ਟਰੰਪ ਨੇ ਅਫ਼ਗਾਨਿਸਤਾਨ, ਮਿਆਂਮਾਰ, ਚਾਡ, ਕਾਂਗੋ ਗਣਰਾਜ, ਇਕੂਟੇਰੀਅਲ ਗਿਨੀ, ਏਰੀਟਰੀਆ, ਹੈਤੀ, ਈਰਾਨ, ਲੀਬੀਆ, ਸੋਮਾਲੀਆ, ਸੁਡਾਨ ਤੇ ਯਮਨ ਦੇਸ਼ਾਂ ਦੇ ਨਾਗਰਿਕਾਂ ’ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ।

 

ਪਿਛਲੀ ਖ਼ਬਰ ਰਾਜਾ ਰਘੂਵੰਸ਼ੀ ਕਤਲ ਮਾਮਲੇ ’ਚ ਪਤਨੀ ਗਿ੍ਫ਼ਤਾਰ ਅਗਲੀ ਖ਼ਬਰ ⭐ਮਾਣਕ-ਮੋਤੀ⭐