03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2025

ਪੰਜਾਬ ਆਰਥਿਕ ਨੀਤੀ ਤੇ ਯੋਜਨਾ ਬੋਰਡ ਦੇ ਵਾਈਸ ਚੇਅਰਮੈਨ ਵਜੋਂ ਏ.ਐਸ. ਮਿੱਤਲ ਦਾ ਕਾਰਜਕਾਲ 3 ਸਾਲ ਵਧਾਇਆ

ਹੁਸ਼ਿਆਰਪੁਰ, 6 ਜੂਨ (ਬਲਜਿੰਦਰ ਪਾਲ ਸਿੰਘ)-ਪੰਜਾਬ ਸਰਕਾਰ ਨੇ ਸੋਨਾਲੀਕਾ ਗਰੁੱਪ ਦੇ ਵਾਈਸ ਚੇਅਰਮੈਨ ਅੰਮ੍ਰਿਤ ਸਾਗਰ ਮਿੱਤਲ ਦਾ ਪੰਜਾਬ...

ਅਜੀਤ ਡੈਸਕ 06-06-2025

ਹੁਸ਼ਿਆਰਪੁਰ, 6 ਜੂਨ (ਬਲਜਿੰਦਰ ਪਾਲ ਸਿੰਘ)-ਪੰਜਾਬ ਸਰਕਾਰ ਨੇ ਸੋਨਾਲੀਕਾ ਗਰੁੱਪ ਦੇ ਵਾਈਸ ਚੇਅਰਮੈਨ ਅੰਮ੍ਰਿਤ ਸਾਗਰ ਮਿੱਤਲ ਦਾ ਪੰਜਾਬ ਰਾਜ ਆਰਥਿਕ ਨੀਤੀ ਅਤੇ ਯੋਜਨਾ ਬੋਰਡ ਦੇ ਵਾਈਸ ਚੇਅਰਮੈਨ (ਕੈਬਨਿਟ ਮੰਤਰੀ ਰੈਂਕ) ਵਜੋਂ ਕਾਰਜਕਾਲ ਤਿੰਨ ਸਾਲ ਹੋਰ ਵਧਾ ਦਿੱਤਾ ਹੈ। ਹੁਣ ਇਸ ਅਹੁਦੇ ਲਈ ਉਨ੍ਹਾਂ ਦਾ ਕਾਰਜਕਾਲ 23 ਅਗਸਤ 2028 ਤੱਕ ਹੋਵੇਗਾ। ਇਸ ਸਬੰਧ ਵਿਚ, ਯੋਜਨਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਜਸਪ੍ਰੀਤ ਤਲਵਾੜ ਨੇ ਸ਼ੁੱਕਰਵਾਰ ਨੂੰ ਇਕ ਨੋਟੀਫਿਕੇਸ਼ਨ ਜਾਰੀ ਕੀਤਾ।

ਮਿੱਤਲ ਪਹਿਲਾਂ ਇਸ ਅਹੁਦੇ 'ਤੇ ਸੇਵਾ ਨਿਭਾਅ ਚੁੱਕੇ ਹਨ ਅਤੇ ਨੀਤੀਗਤ ਮਾਮਲਿਆਂ ਅਤੇ ਉਦਯੋਗਿਕ ਵਿਕਾਸ ਦੀ ਡੂੰਘੀ ਸਮਝ ਰੱਖਦੇ ਹਨ। ਉਹ ਐਸੋਚੈਮ ਉੱਤਰੀ ਖੇਤਰ ਵਿਕਾਸ ਪ੍ਰੀਸ਼ਦ ਦੇ ਚੇਅਰਮੈਨ, ਟਰੈਕਟਰ ਅਤੇ ਮਕੈਨੀਕਰਨ ਐਸੋਸੀਏਸ਼ਨ (ਟੀ.ਐਮ.ਏ.) ਦੇ ਰਾਸ਼ਟਰੀ ਪ੍ਰਧਾਨ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੈਂਬਰ ਵੀ ਹਨ। ਉਨ੍ਹਾਂ ਦੀ ਅਗਵਾਈ ਹੇਠ, ਹੁਸ਼ਿਆਰਪੁਰ ਸਥਿਤ ਸੋਨਾਲੀਕਾ ਆਈ.ਟੀ.ਐਲ. ਨੇ 3 ਲੱਖ ਟਰੈਕਟਰਾਂ ਦੀ ਸਾਲਾਨਾ ਉਤਪਾਦਨ ਸਮਰੱਥਾ ਵਾਲੀ ਦੁਨੀਆ ਦੀ ਸਭ ਤੋਂ ਵੱਡੀ ਟਰੈਕਟਰ ਨਿਰਮਾਣ ਇਕਾਈ ਸਥਾਪਤ ਕੀਤੀ ਹੈ। 

ਪਿਛਲੀ ਖ਼ਬਰ ਔਰਤ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ ਅਗਲੀ ਖ਼ਬਰ ਪੰਜਾਬ ਸਰਕਾਰ ਵਲੋਂ ਇੰਸਪੈਕਟਰਾਂ ਨੂੰ ਡੀ.ਐਸ.ਪੀ. ਕੀਤਾ ਪਦਉਨਤ