03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2025

ਪੰਜਾਬ ਆਰਥਿਕ ਨੀਤੀ ਤੇ ਯੋਜਨਾ ਬੋਰਡ ਦੇ ਉਪ ਚੇਅਰਮੈਨ ਵਜੋਂ ਰਾਜਿੰਦਰ ਗੁਪਤਾ ਦਾ ਕਾਰਜਕਾਲ ਵਧਾਇਆ

ਬਰਨਾਲਾ, 6 ਜੂਨ (ਗੁਰਪ੍ਰੀਤ ਸਿੰਘ ਲਾਡੀ)-ਪੰਜਾਬ ਸਰਕਾਰ ਨੇ ਕੈਬਨਿਟ ਮੰਤਰੀ ਦੇ ਦਰਜੇ 'ਤੇ ਆਰਥਿਕ ਨੀਤੀ ਅਤੇ ਯੋਜਨਾ...

ਅਜੀਤ ਡੈਸਕ 06-06-2025

ਬਰਨਾਲਾ, 6 ਜੂਨ (ਗੁਰਪ੍ਰੀਤ ਸਿੰਘ ਲਾਡੀ)-ਪੰਜਾਬ ਸਰਕਾਰ ਨੇ ਕੈਬਨਿਟ ਮੰਤਰੀ ਦੇ ਦਰਜੇ 'ਤੇ ਆਰਥਿਕ ਨੀਤੀ ਅਤੇ ਯੋਜਨਾ ਬੋਰਡ ਦੇ ਉਪ ਚੇਅਰਮੈਨ ਵਜੋਂ ਰਾਜਿੰਦਰ ਗੁਪਤਾ ਦੇ ਕਾਰਜਕਾਲ ਨੂੰ ਅਧਿਕਾਰਤ ਤੌਰ 'ਤੇ ਤਿੰਨ ਸਾਲਾਂ ਲਈ ਹੋਰ ਵਧਾ ਦਿੱਤਾ ਹੈ। ਯੋਜਨਾ ਵਿਭਾਗ ਦੁਆਰਾ ਜਾਰੀ ਇਕ ਅਧਿਕਾਰਤ ਨੋਟੀਫਿਕੇਸ਼ਨ ਅਨੁਸਾਰ, 23 ਅਗਸਤ, 2025 ਤੋਂ ਲਾਗੂ ਇਹ ਵਾਧਾ 22 ਅਗਸਤ, 2028 ਤੱਕ ਜਾਰੀ ਰਹੇਗਾ। ਆਦੇਸ਼ ਵਿਚ ਕਿਹਾ ਗਿਆ ਹੈ ਕਿ ਰਾਜਿੰਦਰ ਗੁਪਤਾ 23 ਅਗਸਤ, 2022 ਦੀ ਪਹਿਲਾਂ ਦੀ ਨਿਯੁਕਤੀ ਅਨੁਸਾਰ ਹੀ ਨਿਯਮਾਂ ਅਤੇ ਸ਼ਰਤਾਂ 'ਤੇ ਸੇਵਾ ਕਰਦੇ ਰਹਿਣਗੇ। ਇਹ ਵਾਧਾ ਪੰਜਾਬ ਦੇ ਮੁੱਖ ਮੰਤਰੀ ਦੀ ਪ੍ਰਵਾਨਗੀ ਨਾਲ ਦਿੱਤਾ ਗਿਆ ਹੈ। 

ਪਿਛਲੀ ਖ਼ਬਰ ਵਛੋਆ ਦੇ 'ਆਪ' ਵਰਕਰਾਂ ਵਲੋਂ ਥਾਣਾ ਝੰਡੇਰ ਮੂਹਰੇ ਧਰਨਾ ਜਾਰੀ ਅਗਲੀ ਖ਼ਬਰ ਸਿਆਸਤ 'ਚ ਆ ਕੇ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਵਾਂਗਾ - ਵਰਿੰਦਰ ਸਿੰਘ ਘੁੰਮਣ