11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਐਲੋਨ ਮਸਕ ਦੇ ਪਿਤਾ ਅੱਜ ਆਉਣਗੇ ਅਯੁੱਧਿਆ ਦੇ ਰਾਮ ਮੰਦਰ

ਅਯੁੱਧਿਆ, (ਯੂ.ਪੀ.), 4 ਜੂਨ- ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐਲੋਨ ਮਸਕ ਦੇ ਪਿਤਾ ਐਰੋਲ ਮਸਕ ਅੱਜ ਯਾਨੀ 4 ਜੂਨ ਨੂੰ ਦੁਪਹਿਰ ਅਯੁੱਧਿਆ ਵਿਚ ਰਾਮ ਮੰਦਰ....

ਅਜੀਤ ਡੈਸਕ 04-06-2025

ਅਯੁੱਧਿਆ, (ਯੂ.ਪੀ.), 4 ਜੂਨ- ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐਲੋਨ ਮਸਕ ਦੇ ਪਿਤਾ ਐਰੋਲ ਮਸਕ ਅੱਜ ਯਾਨੀ 4 ਜੂਨ ਨੂੰ ਦੁਪਹਿਰ ਅਯੁੱਧਿਆ ਵਿਚ ਰਾਮ ਮੰਦਰ ਦੇ ਦਰਸ਼ਨ ਕਰਨ ਲਈ ਆਉਣਗੇ। ਯਾਤਰਾ ਦੌਰਾਨ ਐਰੋਲ ਉਨ੍ਹਾਂ ਦੀ ਧੀ ਅਲੈਗਜ਼ੈਂਡਰਾ ਮਸਕ ਦੇ ਨਾਲ ਹੋਣਗੇ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸੰਖੇਪ ਯਾਤਰਾ ਪ੍ਰੋਗਰਾਮ ਵਿਚ ਰਾਮ ਮੰਦਰ ਦੀ ਯਾਤਰਾ ਸ਼ਾਮਿਲ ਹੈ ਅਤੇ ਉਸ ਤੋਂ ਬਾਅਦ ਨੇੜੇ ਦੇ ਹਨੂੰਮਾਨਗੜ੍ਹੀ ਮੰਦਰ ਵਿਚ ਰੁਕਣਾ ਸ਼ਾਮਿਲ ਹੈ। ਉਨ੍ਹਾਂ ਦੱਸਿਆ ਕਿ ਅਯੁੱਧਿਆ ਵਿਚ ਪਹਿਲਾਂ ਹੀ ਤਿੰਨ-ਪੱਧਰੀ ਉੱਚ-ਪੱਧਰੀ ਸੁਰੱਖਿਆ ਕਵਰ ਹੈ, ਜਿਸ ਵਿਚ ਅਣ-ਅਧਿਕਾਰਤ ਹਵਾਈ ਗਤੀਵਿਧੀ ਦਾ ਪਤਾ ਲਗਾਉਣ ਅਤੇ ਬੇਅਸਰ ਕਰਨ ਦੇ ਸਮਰੱਥ ਹਾਈ-ਟੈਕ ਐਂਟੀ-ਡਰੋਨ ਸਿਸਟਮ ਦੀ 24 ਘੰਟੇ ਤਾਇਨਾਤੀ ਸ਼ਾਮਿਲ ਹੈ।

 

ਪਿਛਲੀ ਖ਼ਬਰ ਮੱਧ ਪ੍ਰਦੇਸ਼: ਵੈਨ ’ਤੇ ਪਲਟੀ ਟਰਾਲੀ, 9 ਦੀ ਮੌਤ ਅਗਲੀ ਖ਼ਬਰ ਭ੍ਰਿਸ਼ਟਾਚਾਰ ਮਾਮਲੇ ’ਚ ਏ.ਸੀ.ਬੀ. ਨੇ ਸਤੇਂਦਰ ਜੈਨ ਤੇ ਸਿਸੋਦੀਆ ਨੂੰ ਜਾਰੀ ਕੀਤੇ ਸੰਮਨ