15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਸਰਹੱਦ ਤੋਂ ਚੀਨ ਦਾ ਬਣਿਆ ਡਰੋਨ ਤੇ ਅੱਧਾ ਕਿੱਲੋ ਹੈਰੋਇਨ ਬਰਾਮਦ

ਖੇਮਕਰਨ (ਤਰਨਤਾਰਨ), 1ਜੂਨ (ਰਾਕੇਸ਼ ਕੁਮਾਰ ਬਿੱਲਾ) - ਖੇਮਕਰਨ ਦੇ ਸਰਹੱਦੀ ਖੇਤਰ ਦੀ ਸਰਹੱਦੀ ਚੌਂਕੀ ਕੇ ਕੇ ਬੈਰੀਅਰ ਨਜ਼ਦੀਕ ਪੈਂਦੀ ਸਰਹੱਦ 'ਤੇ ਲੱਗੀ ਕੰਡਿਆਲੀ ਤਾਰ ਦੇ ਕੋਲ਼ੋਂ ਪੁਲਿਸ ਥਾਣਾ ਖੇਮਕਰਨ...

ਅਜੀਤ ਡੈਸਕ 01-06-2025

 ਖੇਮਕਰਨ (ਤਰਨਤਾਰਨ), 1ਜੂਨ (ਰਾਕੇਸ਼ ਕੁਮਾਰ ਬਿੱਲਾ) - ਖੇਮਕਰਨ ਦੇ ਸਰਹੱਦੀ ਖੇਤਰ ਦੀ ਸਰਹੱਦੀ ਚੌਂਕੀ ਕੇ ਕੇ ਬੈਰੀਅਰ ਨਜ਼ਦੀਕ ਪੈਂਦੀ ਸਰਹੱਦ 'ਤੇ ਲੱਗੀ ਕੰਡਿਆਲੀ ਤਾਰ ਦੇ ਕੋਲ਼ੋਂ ਪੁਲਿਸ ਥਾਣਾ ਖੇਮਕਰਨ ਦੀ ਪੁਲਿਸ ਪਾਰਟੀ ਤੇ ਬੀਐਸਐਫ ਜਵਾਨਾਂ ਨੇ ਸਾਂਝੇ ਸਰਚ ਅਭਿਆਨ ਵਿਚ ਕਿਸਾਨ ਗੁਰਚੇਤ ਸਿੰਘ ਪੁੱਤਰ ਬਾਜ਼ ਸਿੰਘ ਵਾਸੀ ਖੇਮਕਰਨ ਦੀ ਜ਼ਮੀਨ 'ਚ ਪਕਿਸਤਾਨ ਤਰਫੋ ਆ ਕੇ ਡਿੱਗਾ ਪਿਆ ਚੀਨ ਦੀ ਕੰਪਨੀ ਦਾ ਬਣਿਆ ਹੋਇਆ ਇਕ ਡਰੋਨ ਬਰਾਮਦ ਕੀਤਾ ਹੈ, ਜਿਸ ਦੇ ਨਾਲ ਇਕ ਪੀਲ਼ੇ ਰੰਗ ਦੀ ਟੇਪ ਨਾਲ ਲਪੇਟਿਆ ਹੋਇਆ ਇਕ ਪੈਕਟ ਵੀ ਮਿਲਿਆ ਹੈ, ਜਿਸ ਚੋਂ ਕਰੀਬ ਅੱਧਾ ਕਿੱਲੋ ਹੈਰੋਇਨ ਮਿਲੀ ਹੈ।ਥਾਣਾ ਮੁਖੀ ਖੇਮਕਰਨ ਐਸਆਈ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਘਟਨਾ ਸੰਬੰਧੀ ਕੇਸ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।

ਪਿਛਲੀ ਖ਼ਬਰ ਪਾਕਿਸਤਾਨ ਪ੍ਰੌਕਸੀ ਯੁੱਧਾਂ ਰਾਹੀਂ ਸਾਨੂੰ ਵਿਕਾਸ ਦੇ ਰਸਤੇ ਤੋਂ ਪਟੜੀ 'ਤੇ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹੈ-ਹੇਮਾਂਗ... ਅਗਲੀ ਖ਼ਬਰ ਮਈ 2025 ਵਿਚ ਜੀਐੱਸਟੀ ਦੀ ਉਗਰਾਹੀ ਪਹੁੰਚੀ 2,01,050 ਕਰੋੜ ਰੁਪਏ ਤੱਕ