02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਚਾਂਦੀ ਦਾ ਤਗਮਾ ਜੇਤੂ ਲਵਪ੍ਰੀਤ ਦੇ ਪਰਿਵਾਰ ਤੇ ਪਿੰਡ ਵਾਸੀਆਂ ਨੇ ਮਨਾਇਆ ਜਸ਼ਨ

ਅਜੀਤ ਡੈਸਕ 01-08-2026
ਅਜਨਾਲਾ/ਰਾਜਾਸਾਂਸੀ 31 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ)-ਪੁਰਸ਼ਾਂ ਦੇ 110 ਕਿੱਲੋਗਰਾਮ ਭਾਰਤੋਲਕ ਮੁਕਾਬਲੇ ਵਿਚ ਕੁੱਲ 388 ਕਿੱਲੋਗ੍ਰਾਮ ਭਾਰ ਚੁੱਕਦਿਆਂ ਚਾਂਦੀ ਦਾ ਤਗਮਾ ਜਿੱਤਣ ਵਾਲੇ ਲਵਪ੍ਰੀਤ ਸਿੰਘ ਦੀ ਇਸ ਇਤਿਹਾਸਕ ਪ੍ਰਾਪਤੀ ਦੀ ਖ਼ਬਰ ਮਿਲਦਿਆਂ ਹੀ ਉਨ੍ਹਾਂ ਦੇ ਜੱਦੀ ਪਿੰਡ ਬੱਲ ਸਚੰਦਰ (ਨੇੜੇ ਰਾਜਾਸਾਂਸੀ ਹਵਾਈ ਅੱਡਾ) ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ। ਤਗਮਾ ਜਿੱਤਣ ਦੀ ਖ਼ਬਰ ਮਿਲਦੇ ਹੀ ਲਵਪ੍ਰੀਤ ਸਿੰਘ ਦੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਤੇ ਪਿੰਡ ਵਾਸੀਆਂ ਨੇ ਢੋਲ ਦੀ ਤਾਲ ਤੇ ਭੰਗੜੇ ਪਾ ਕੇ ਜਸ਼ਨ ਮਨਾਇਆ ਤੇ ਇੱਕ-ਦੂਜੇ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ। ਲਵਪ੍ਰੀਤ ਸਿੰਘ ਦੇ ਪਿਤਾ ਕਿਰਪਾਲ ਸਿੰਘ ਤੇ ਮਾਤਾ ਸੁਖਵਿੰਦਰ ਕੌਰ ਨੇ ਕਿਹਾ ਕਿ ਇਹ ਸਭ ਵਾਹਿਗੁਰੂ ਜੀ ਦੀ ਅਪਾਰ ਕਿਰਪਾ ਅਤੇ ਪੁੱਤਰ ਦੀ ਅਣਥੱਕ ਮਿਹਨਤ ਦਾ ਫਲ ਹੈ। ਪਿੰਡ ਦੇ ਸਰਪੰਚ ਜੁਗਰਾਜ ਸਿੰਘ ਨੇ ਕਿਹਾ ਕਿ ਲਵਪ੍ਰੀਤ ਦੇ ਪਿੰਡ ਪਰਤਣ ‘ਤੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਜਾਵੇਗਾ। ਉਧਰ ਲਵਪ੍ਰੀਤ ਸਿੰਘ ਦੇ ਕੋਚ ਹੀਰਾ ਸਿੰਘ ਨੇ ਕਿਹਾ ਕਿ ਇਸ ਵਾਰ ਚਾਂਦੀ ਦਾ ਤਗਮਾ ਜਿੱਤਣਾ ਉਨ੍ਹਾਂ ਦੀ ਮਿਹਨਤ ਤੇ ਦ੍ਰਿੜ ਇਰਾਦੇ ਦਾ ਨਤੀਜਾ ਹੈ। ਲਵਪ੍ਰੀਤ ਸਿੰਘ ਦੀ ਇਸ ਪ੍ਰਾਪਤੀ ਤੇ ਇੰਸਪੈਕਟਰ ਸੁਖਬੀਰ ਸਿੰਘ ਸਿੱਧੂ, ਸਰਪੰਚ ਲਖਬੀਰ ਸਿੰਘ, ਗੁਰਪ੍ਰੀਤ ਸਿੰਘ, ਜਸਵਿੰਦਰ ਸਿੰਘ, ਹਰਜੀਤ ਸਿੰਘ, ਜਗਰੂਪ ਸਿੰਘ, ਵਲੋਂ ਵੀ ਖ਼ੁਸ਼ੀ ਦਾ ਇਜ਼ਹਾਰ ਕੀਤਾ ਗਿਆ।
ਪਿਛਲੀ ਖ਼ਬਰ ਮੁੱਕੇਬਾਜ਼ੀ: ਪ੍ਰੀਤੀ ਤੇ ਅੰਕੁਸ਼ ਫਾਈਨਲ ’ਚ, ਸੋਨ ਤਗਮੇ ਤੋਂ ਇਕ ਕਦਮ ਦੂਰ ਅਗਲੀ ਖ਼ਬਰ —ਹਾਕੀ ਟੀਮ ਜਰਸੀ ਮਾਮਲਾ— ਪ੍ਰਧਾਨ ਦਿਲੀਪ ਟਿਰਕੀ ਨੇ ਫ਼ੈਸਲਾ ਲੈਣ ਦੀ ਪ੍ਰਕਿਰਿਆ ’ਤੇ ਚੁੱਕੇ ਸਵਾਲ ਅਧਿਕਾਰੀਆਂ ਤੋਂ ਮੰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।