ਅਟਾਰੀ ਸਰਹੱਦ ਤੇ ਝੰਡੇ ਦੀ ਰਸਮ ਮੌਕੇ ਚੋਰਾਂ ਨੂੰ ਲੱਗੀਆਂ ਮੌਜਾਂ, ਮੋਬਾਇਲ, ਨਗਦੀ ਤੇ ਜ਼ਰੂਰੀ ਡਾਕੂਮੈਂਟ ਹੋ ਰਹੇ ਹਨ ਚੋਰੀ
ਅਟਾਰੀ ਸਰਹੱਦ (ਅੰਮ੍ਰਿਤਸਰ), 27 ਜੁਲਾਈ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)- ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਇਕੱਤਰ ਹੋ ਕੇ ਦੇਸ਼ ਦੀ ਪਾਕਿਸਤਾਨ ਨਾਲ ਲੱਗਦੀ ਅਟਾਰੀ ਸਰਹੱਦ ਤੇ ਦੇਸ਼ ਭਗਤੀ ਦਾ ਜਜ਼ਬਾ ਲੈ ਕੇ ਪੁੱਜ ਰਹੇ ਹਜ਼ਾਰਾਂ ਸੈਲਾਨੀਆਂ ਨੂੰ ਨਗਦੀ ਮੋਬਾਇਲ ਤੇ ਹੋਰ ਜ਼ਰੂਰੀ ਡਾਕੂਮੈਂਟ ਚੋਰੀ ਹੋ ਜਾਨ ਦਾ ਲਗਾਤਾਰ ਸਾਹਮਣਾ ਕਰਨਾ ਪੈ ਰਿਹਾ ਹੈ I ਦੱਸਣਯੋਗ ਹੈ ਕਿ ਅਟਾਰੀ ਸਰਹੱਦ ਤੇ ਰੋਜਾਨਾ ਸ਼ਾਮ ਪਾਕਿਸਤਾਨ ਰੇਂਜਰਾਂ ਨਾਲ ਮਿਲ ਕੇ ਬੀ.ਐਸ.ਐਫ. ਦੇ ਜਵਾਨਾਂ ਵਲੋਂ ਕੀਤੀ ਜਾਂਦੀ ਝੰਡੇ ਦੀ ਰਸਮ ਰੀਟਰੇਟ ਮੌਕੇ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਇਕੱਤਰ ਹੋ ਕੇ ਹਜ਼ਾਰਾਂ ਦੀ ਗਿਣਤੀ ਵਿਚ ਪੁੱਜ ਰਹੇ ਸੈਲਾਨੀ ਅਤੇ ਵਿਦੇਸ਼ੀ ਮਹਿਮਾਨ ਵਲੋਂ ਰੋਜਾਨਾ ਹੀ ਅਕਸਰ ਪੁਲਿਸ ਥਾਣਾ ਘਰਿੰਡਾ ਦੀ ਪੁਲਿਸ ਚੌਂਕੀ ਕਾਹਣਗੜ੍ਹ ਅਟਾਰੀ ਸਰਹੱਦ ਵਿਖੇ ਸ਼ਿਕਾਇਤਾਂ ਦਰਜ ਕਰਵਾਈਆਂ ਜਾ ਰਹੀਆਂ ਹਨ ਕਿ ਉਨ੍ਹਾਂ ਦੇ ਝੰਡੇ ਦੇ ਰਸਮ ਵੇਖਣ ਮੌਕੇ ਨਗਦੀ ਪਰਸ ਮੋਬਾਇਲ ਜਾਂ ਹੋਰ ਜ਼ਰੂਰੀ ਦਸਤਾਵੇਜ ਚੋਰੀ ਹੋ ਰਹੇ ਹਨ I
ਇਥੇ ਦੱਸਣਯੋਗ ਹੈ ਕਿ ਚੋਰਾਂ ਵਲੋਂ ਰੋਜ਼ਾਨਾ ਹੀ ਝੰਡੇ ਦੀ ਰਸਮ ਮੌਕੇ ਬੀ.ਐਸ.ਐਫ. ਦੇ ਜਵਾਨਾਂ ਵਲੋਂ ਸੈਲਾਨੀਆਂ ਨੂੰ ਜਦੋਂ ਉੱਚੀ ਆਵਾਜ਼ ਵਿਚ ਭਾਰਤ ਮਾਤਾ ਦੀ ਜੈ, ਬੰਦੇ ਮਾ ਧਰਮ ਜਾਂ ਜੋਰ ਜੋਰ ਦੀ ਪਾਕਿਸਤਾਨ ਵੱਲ ਮੂੰਹ ਕਰਕੇ ਤਾੜੀਆਂ ਮਾਰਨ ਲਈ ਭਾਰਤੀ ਸੈਲਾਨੀਆਂ ਨੂੰ ਕਿਹਾ ਜਾਂਦਾ ਹੈ ਤਾਂ ਚੋਰਾਂ ਵਲੋਂ ਉਸ ਸਮੇਂ ਇਨ੍ਹਾਂ ਸੈਲਾਨੀਆਂ ਦੀਆਂ ਪਰਸਾਂ ਜੇਬਾਂ ਮਹਿਲਾਵਾਂ ਦੇ ਪਰਸ ਖਾਲੀ ਕੀਤੇ ਜਾਂਦੇ ਹਨ, ਇਸ ਸਮੇਂ ਇਨ੍ਹਾਂ ਸਲਾਨੀਆਂ ਵਿਚ ਭਾਰਤ ਦੇਸ਼ ਦੀ ਸਰਹੱਦ ਤੇ ਡਿਊਟੀ ਨਿਭਾ ਰਹੇ ਬੀ.ਐਸ.ਐਫ. ਦੇ ਜਵਾਨਾਂ ਪ੍ਰਤੀ ਇੰਨੀ ਕੁ ਹਮਦਰਦੀ ਹੁੰਦੀ ਹੈ ਕਿ ਉਹ ਫੁੱਲੇ ਨਹੀਂ ਸਮਾਉਂਦੇ ਮਗਰ ਜਦ ਉਹ ਕੁੱਝ ਸਮੇਂ ਬਾਅਦ ਆਪਣੀਆਂ ਸੀਟਾਂ ਤੇ ਬੈਠ ਕੇ ਝੰਡੇ ਦੀ ਰਸਮ ਦਾ ਆਨੰਦ ਮਾਨ ਲੱਗਦੇ ਹਨ ਤਾਂ ਉਨ੍ਹਾਂ ਦੇ ਜੇਬਾਂ ਵਿਚੋਂ ਜਾਂ ਔਰਤਾਂ ਦੇ ਪਰਸ ਇਹਨਾਂ ਦੀਆਂ ਸੀਟਾਂ ਦੇ ਸੱਜੇ ਖੱਬੇ ਤੋਂ ਗਾਇਬ ਹੋਏ ਹੁੰਦੇ ਹਨ ਜਿੱਥੇ ਕਿ ਦੇਸ਼ ਭਗਤੀ ਦਾ ਜਜ਼ਬਾ ਲੈ ਕੇ ਆਏ ਭਾਰਤ ਦੇਸ਼ ਦੇ ਸੇਲਾਨੀਆਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅੱਜ ਵੀ ਇਸੇ ਤਰ੍ਹਾਂ ਪੂਨਮ ਰਾਏ ਪਤਨੀ ਪਵਿੱਤਰ ਰਾਏ ਵਾਸੀ ਸ਼ਿਵਾਲਿਕ ਵਿਹਾਰ ਨਵਾਂ ਗਾਓ ਚੰਡੀਗੜ੍ਹ ਆਪਣੇ ਪਰਿਵਾਰ ਨਾਲ ਝੰਡੇ ਦੀ ਰਸਮ ਰੀਟਰੀਟ ਵੇਖਣ ਲਈ ਅਟਾਰੀ ਸਰਹੱਦ ਤੇ ਪੁੱਜੇ ਸਨ ਕਿ ਝੰਡੇ ਦੀ ਰਸਮ ਮੌਕੇ ਆਪਣੀਆਂ ਸੀਟਾਂ ਤੋਂ ਉੱਠ ਕੇ ਬੀਐਸਐਫ ਦੇ ਜਵਾਨਾਂ ਦੀ ਹੌਸਲਾ ਹਫਜਾਈ ਕਰਦਿਆਂ ਤਾੜੀਆਂ ਮਾਰਦਿਆ ਉਹਨਾਂ ਦਾ ਪਰਸ ਚੋਰਾਂ ਵੱਲੋਂ ਚੋਰੀ ਕੀਤਾ ਗਿਆ ਹੈ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਅਨੁਸਾਰ ਉਨ੍ਹਾਂ ਦੇ ਪਰਸ ਵਿਚ ਜਿਸ ਵਿਚ 9000 ਤੇ ਇਕ ਰੈਡਮੀ ਦਾ ਫੋਨ ਸੀ ਜਿਸ ਸਬੰਧੀ ਉਨ੍ਹਾਂ ਵਲੋਂ ਪੁਲਿਸ ਥਾਣਾ ਕਰਿੰਡਾ ਦੀ ਚੌਂਕੀ ਕਾਹਣਗੜ੍ਹ ਅਟਾਰੀ ਸਰਹੱਦ ਵਿਖੇ ਆਪਣੀ ਸ਼ਿਕਾਇਤ ਦਰਜ ਕਰਵਾਈ ਗਈ ਹੈ I ਜਿਸ ਸਬੰਧੀ ਪੁਲਿਸ ਥਾਣਾ ਘਰਿੰਡਾ ਵੱਲੋਂ ਪਰਚਾ ਦਰਜ ਕਰਕੇ ਚੋਰਾਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਹੈ I
;
;
;
;
;
;
;
;