JALANDHAR WEATHER

ਪਿੰਡ ਢਿੱਲਵਾਂ ਕਲਾਂ (ਫ਼ਰੀਦਕੋਟ) ਨੇੜੇ ਨਵ ਵਿਆਹੁਤਾ ਲੜਕੀ ਦੀ ਲਾਸ਼ ਖਤਾਨਾ ਚੋਂ ਮਿਲੀ

ਪੰਜਗਰਾਈਂ ਕਲਾਂ (ਫ਼ਰੀਦਕੋਟ), 21 ਜੁਲਾਈ (ਸੁਖਮੰਦਰ ਸਿੰਘ ਬਰਾੜ)- ਪਿੰਡ ਬੁਰਜ ਹਰੀਕਾ ਵਿਚ ਆਪਣੇ ਹੀ ਪਿੰਡ ਦੇ ਨੌਜਵਾਨ ਨਾਲ ਪ੍ਰੇਮ ਵਿਆਹ ਕਰਵਾਉਣ ਵਾਲੀ ਲੜਕੀ ਦਾ ਉਸ ਦੇ ਪਰਿਵਾਰਕ ਮੈਂਬਰਾਂ ਵਲੋਂ ਕਥਿਤ ਤੌਰ 'ਤੇ ਕਤਲ ਕਰਕੇ ਲਾਸ਼ ਖੇਤਾਂ ਵਿਚ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੀ ਪਹਿਚਾਣ ਮਹਿਕਪ੍ਰੀਤ ਕੌਰ (20) ਵਜੋਂ ਹੋਈ ਹੈ।

ਪੁਲਿਸ ਵਲੋਂ ਮ੍ਰਿਤਕਾ ਦੀ ਲਾਸ਼ ਕੋਟਕਪੂਰਾ ਨੇੜੇ ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਹਾਈਵੇ ਦੇ ਕਿਨਾਰੇ ਸਥਿਤ ਖੇਤਾਂ ਵਿਚੋਂ ਬਰਾਮਦ ਕੀਤੀ ਗਈ। ਸੂਚਨਾ ਮਿਲਣ 'ਤੇ ਡੀ.ਐਸ.ਪੀ ਕੋਟਕਪੂਰਾ ਸੰਜੀਵ ਕੁਮਾਰ, ਡੀ.ਐਸ.ਪੀ (ਡੀ) ਫਰੀਦਕੋਟ ਅਵਤਾਰ ਸਿੰਘ ਰਾਜਪਾਲ, ਥਾਣਾ ਸਿਟੀ ਕੋਟਕਪੂਰਾ ਦੇ ਐਸ.ਐਚ.ਓ ਸੁਖਵਿੰਦਰ ਸਿੰਘ ਅਤੇ ਸੀ.ਆਈ.ਏ. ਸਟਾਫ਼ ਦੀ ਪੁਲਸ ਪਾਰਟੀ ਮੌਕੇ 'ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ