JALANDHAR WEATHER

ਸੜਕ ਹਾਦਸੇ ’ਚ ਕਾਰ ਚਾਲਕ ਦੀ ਮੌਤ

ਸੁਨਾਮ ਊਧਮ ਸਿੰਘ ਵਾਲਾ, 20 ਜੁਲਾਈ (ਭੁੱਲਰ,ਧਾਲੀਵਾਲ)- ਬੀਤੀ ਰਾਤ ਸੁਨਾਮ-ਬਠਿੰਡਾ ਸੜਕ ਤੇ ਸ਼ੇਰੋਂ ਕੈਂਚੀਆਂ ਨੇੜੇ ਹੋਏ ਹਾਦਸੇ ਵਿਚ ਇਕ ਕਾਰ ਚਾਲਕ ਦੀ ਮੌਤ ਹੋਣ ਦੀ ਖਬਰ ਹੈ। ਪੁਲਿਸ ਥਾਣਾ ਸ਼ਹਿਰੀ ਸੁਨਾਮ ਊਧਮ ਸਿੰਘ ਵਾਲਾ ਦੇ ਸਹਾਇਕ ਥਾਣੇਦਾਰ ਪਰਮਜੀਤ ਸਿੰਘ ਨੇ ਦੱਸਿਆ ਕਿ ਸੁਨਾਮ ਸ਼ਹਿਰ ਦਾ ਪੰਕਜ ਸ਼ਰਮਾ ਨਾਂਅ ਦਾ ਨੌਜਵਾਨ, ਜੋ ਕਿ ਟੂਰ ਐਂਡ ਟਰੈਵਲਰ ਦਾ ਕੰਮ ਕਰਦਾ ਸੀ। ਜਦੋਂ ਬੀਤੀ ਰਾਤ ਕਰੀਬ ਸਾਢੇ ਕੁ ਦਸ ਵਜੇ ਪੰਕਜ ਸ਼ਰਮਾ ਸਵੇਰੇ ਟੂਰ ’ਤੇ ਮਨਾਲੀ ਲਈ ਸਵਾਰੀਆਂ ਲੈਕੇ ਜਾਣ ਲਈ ਸਥਾਨਕ ਸ਼ੇਰੋਂ ਕੈਚੀਆਂ ਨੇੜੇ ਇਕ ਪੈਟਰੋਲ ਪੰਪ ਤੋਂ ਕਾਰ ਵਿਚ ਤੇਲ ਪਵਾਉਣ ਗਿਆ।ਇਸ ਦੌਰਾਨ ਜਿਵੇਂ ਹੀ ਉਹ ਸੁਨਾਮ-ਬਠਿੰਡਾ ਸੜਕ ਤੋਂ ਪੈਟਰੋਲ ਪੰਪ ਵੱਲ ਮੁੜਨ ਲੱਗਿਆ ਤਾਂ ਅੱਗਿਉਂ ਚੀਮਾ ਮੰਡੀ ਤੋਂ ਪਾਣੀਪਤ ਮੁਰਗੀਆਂ ਦੇ ਬੱਚੇ ਲੈ ਕੇ ਜਾ ਰਿਹਾ ਕੈਂਟਰ ਉਸ ਦੀ ਕਾਰ ਵਿਚ ਆ ਵੱਜਿਆ, ਜਿਸ ਕਾਰਨ ਪੰਕਜ ਸ਼ਰਮਾ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਤੁਰੰਤ ਸਿਵਲ ਹਸਪਤਾਲ ਲਿਜਾਇਆ ਜਾ ਰਿਹਾ ਸੀ ਕਿ ਪੰਕਜ ਸ਼ਰਮਾ (35) ਪੁੱਤਰ ਸ਼ਾਮ ਲਾਲ ਵਾਸੀ ਸੁਨਾਮ ਰਸਤੇ ਵਿਚ ਹੀ ਦਮ ਤੋੜ ਗਿਆ। ਸਹਾਇਕ ਥਾਣੇਦਾਰ ਪਰਮਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਕੈਂਟਰ ਚਾਲਕ ਹਰੀਸ਼ ਕੁਮਾਰ ਵਾਸੀ ਪਿੰਡ ਪੋਠੀ ਸੰਮਨ ‌ਜ਼ਿਲ੍ਹਾ ਹਿਸਾਰ (ਹਰਿਆਣਾ) ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਗਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ