JALANDHAR WEATHER

28,479 ਡਾਲਰ ’ਚ ਵਿਕੀ ਫਾਈਨਲ ਦੀ ਟਿਕਟ

ਨਿਊਯਾਰਕ, 17 ਜੁਲਾਈ (ਇੰਟ.)-ਅਰਜਨਟੀਨਾ ਤੇ ਸਪੇਨ ਵਿਚਾਲੇ ਮੁਕਾਬਲਾ ਸਭ ਤੋਂ ਮਹਿੰਗਾ ਅਮਰੀਕੀ ਖੇਡ ਸਮਾਗਮ ਬਣ ਚੁੱਕਾ ਹੈ। ਟਿਕਟ ਬਾਜ਼ਾਰ ਟਿੱਕਪਿਕ ’ਤੇ ਇਸ ਦੀਆਂ ਸੈਕਸ਼ਨ 115A, ਕਤਾਰ 21 ’ਚ 2 ਟਿਕਟਾਂ ਦੀ ਕੀਮਤ 56,958 ਡਾਲਰ (28,479 ਡਾਲਰ ਪ੍ਰਤੀ ਟਿਕਟ) ਰਹੀ। ਇਸ ਲਈ, 5 ਹਫ਼ਤਿਆਂ ਦੇ ਡਰਾਮੇ, ਰਿਕਾਰਡ ਭੀੜ, ਜਸ਼ਨ ਤੇ ਕੁਝ ਵਿਵਾਦਾਂ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਇਕ ਰੋਮਾਂਚਕ ਫਾਈਨਲ ਦੇਖਣ ਨੂੰ ਮਿਲੇਗਾ। ਅਰਜਨਟੀਨਾ ਤੇ ਸਪੇਨ ਦੇ ਵਿਚਾਲੇ ਹੋਣ ਵਾਲੇ ਇਸ ਮੁਕਾਬਲੇ ਦੀ ਇਕ ਟਿਕਟ ਦੀ ਕੀਮਤ ਔਸਤ 11,327 ਡਾਲਰ ਹੈ। ਬੁੱਧਵਾਰ ਤੱਕ ਉਪਲਬਧ ਸਭ ਤੋਂ ਸਸਤਾ ਟਿਕਟ 7,451 ਡਾਲਰ ’ ਰਿਹਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ