JALANDHAR WEATHER

ਪੁਲਿਸ ਵਲੋਂ ਪਿੰਡ ਸ਼ਹੂਰਾ ਦੇ ਕਤਲ ਕੇਸ ਦਾ ਦੋਸ਼ੀ ਪਿਸਤੌਲ ਸਮੇਤ ਗ੍ਰਿਫ਼ਤਾਰ

ਚੋਗਾਵਾਂ/ਅੰਮ੍ਰਿਤਸਰ,17 ਜੁਲਾਈ (ਗੁਰਵਿੰਦਰ ਸਿੰਘ ਕਲਸੀ)- ਬੀਤੇ ਦਿਨੀਂ ਸਰਹੱਦੀ ਪਿੰਡ ਸ਼ਹੂਰਾ ਵਿਖੇ ਇਕ ਨੌਜਵਾਨ ਨੂੰ ਗੋਲੀਆਂ ਮਾਰ ਕੇ ਕਤਲ ਕਰ ਦੇਣ ਵਾਲੇ ਦੋਸ਼ੀਆਂ ਵਿਚੋਂ ਇਕ ਦੋਸ਼ੀ ਨੂੰ ਥਾਣਾ ਲੋਪੋਕੇ ਦੀ ਪੁਲਿਸ ਵਲੋਂ ਗ੍ਰਿਫ਼ਤਾਰ ਕੀਤਾ ਗਿਆ। ਇਸੇ ਤਰ੍ਹਾਂ ਹੀ ਪਿੰਡ ਭੁੱਲਰ ਤੋਂ ਹੈਰੋਇਨ ਸਮੇਤ ਸਮੇਤ ਇਕ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਤੇ ਪਿੰਡ ਨਵਾਂ ਜੀਵਨ ਦੇ 307 ਦੇ ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ਦੀ ਖ਼ਬਰ ਹੈ।

ਇਸ ਸਬੰਧੀ ਡੀ.ਐਸ.ਪੀ. ਦਫ਼ਤਰ ਚੋਗਾਵਾਂ ਵਿਖੇ ਪ੍ਰੈਸ ਕਾਨਫਰੰਸ ਕਰਦਿਆਂ ਡੀ.ਐਸ.ਪੀ ਰਾਜਾਸਾਂਸੀ ਕਪਿਲ ਕੌਸ਼ਲ ਨੇ ਐਸ.ਐਚ. ਓ. ਅਜੇਪਾਲ ਸਿੰਘ ਲੋਪੋਕੇ ਦੀ ਹਾਜ਼ਰੀ ਵਿਚ ਦੱਸਿਆ ਕਿ ਬੀਤੇ ਦਿਨੀਂ ਪਿੰਡ ਸ਼ਹੂਰਾ ਵਿਖੇ ਇਕ ਨੌਜਵਾਨ ਗੁਰਅਵਤਾਰ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਜਿਸ ਸਬੰਧੀ ਤਿੰਨ ਦੋਸ਼ੀਆਂ ਵਿਰੁੱਧ ਮੁਕਦਮਾ ਦਰਜ ਕੀਤਾ ਗਿਆ ਸੀ। ਉਨ੍ਹਾਂ ਵਿਚੋਂ ਇਕ ਦੋਸ਼ੀ ਗੁਰਜੰਟ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਦੇ ਕੋਲੋਂ ਕਤਲ ਸਮੇਂ ਵਰਤਿਆ 30 ਬੋਰ ਦਾ ਬਰੈਸਟ ਵਾਲਾ ਪਿਸਟਲ ਜੋ ਕਿ ਆਟੋਮੈਟਿਕ ਸੀ। ਉਸ ਨੂੰ ਵੀ ਬਰਾਮਦ ਕਰ ਲਿਆ ਗਿਆ ਹੈ।

ਪੁਲਿਸ ਵਲੋਂ ਇਸ ਆਟੋਮੈਟਿਕ ਪਿਸਟਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਇਨ੍ਹਾਂ ਵਿਅਕਤੀਆਂ ਵਲੋਂ ਕਿੱਥੋਂ ਖਰੀਦਿਆ ਗਿਆ ਹੈ। ਇਸੇ ਤਰ੍ਹਾਂ ਹੀ ਇਕ ਹੋਰ ਮਸਲੇ ਵਿਚ ਪੁਲਿਸ ਵਲੋਂ ਗੁਰਦੇਵ ਸਿੰਘ ਵਾਸੀ ਖਿਆਲਾ ਕਲਾਂ ਨੂੰ ਪਿੰਡ ਭੁੱਲਰ ਤੋਂ ਨਾਕੇ ਦੋਰਾਨ 1 ਕਿਲੋ 9 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਡੀ.ਐਸ.ਪੀ ਕਪਿਲ ਕੌਸ਼ਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 2024 ਵਿਚ ਲੋਪੋਕੇ ਥਾਣਾ ਪਿੰਡ ਨਵਾਂ ਜੀਵਨ ਤੋਂ ਝਗੜੇ ਦੌਰਾਨ ਗੋਲੀ ਚਲਾਉਣ ਦਾ ਮੁਕਦਮਾ ਦਰਜ ਹੋਇਆ ਸੀ ਜਿਸ ਸੰਬੰਧ ਵਿਚ ਦੋਸ਼ੀ ਜੋਬਨ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ