ਜ਼ਹਿਰੀਲੀ ਦਵਾਈ ਚੜ੍ਹਨ ਨਾਲ ਨੌਜਵਾਨ ਦੀ ਮੌਤ
ਚੋਗਾਵਾਂ/ਅੰਮ੍ਰਿਤਸਰ, 12 ਜੁਲਾਈ (ਗੁਰਵਿੰਦਰ ਸਿੰਘ ਕਲਸੀ) - ਬਲਾਕ ਚੋਗਾਵਾਂ ਅਧੀਨ ਆਉਂਦੇ ਸਰਹੱਦੀ ਪਿੰਡ ਸੈਦਪੁਰ ਕਲਾਂ ਵਿਖੇ ਜ਼ਹਿਰੀਲੀ ਦਵਾਈ ਚੜ੍ਹਨ ਨਾਲ ਨੌਜਵਾਨ ਦੀ ਮੌਤ ਹੋ ਜਾਣ ਦੀ ਖਬਰ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵੀਰ ਕੌਰ ਪਤਨੀ ਮਨਜੀਤ ਸਿੰਘ ਪਿੰਡ ਸੈਦਪੁਰ ਕਲਾਂ ਨੇ ਦੱਸਿਆ ਕਿ ਬੀਤੇ ਦਿਨੀਂ ਉਨ੍ਹਾਂ ਦਾ ਨੌਜਵਾਨ ਪੁੱਤਰ ਗੋਰਾ ਸਿੰਘ (18) ਖੇਤਾਂ ਵਿਚ ਸਪਰੇਅ ਕਰ ਰਿਹਾ ਸੀ। ਤੇ ਜਿਸ ਦੌਰਾਨ ਉਸਨੂੰ ਜ਼ਹਿਰੀਲੀ ਦਵਾਈ ਚੜ੍ਹ ਗਈ। ਗੰਭੀਰ ਹਾਲਤ ਵਿਚ ਉਸ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ ਗਿਆ,ਜਿਥੇ 5 ਦਿਨ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜਦਿਆਂ ਉਸ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਉਹ ਬਹੁਤ ਹੀ ਗਰੀਬ ਪਰਿਵਾਰ ਨਾਲ ਸੰਬੰਧਿਤ ਹਨ। ਮ੍ਰਿਤਕ ਗੋਰੇ ਦੇ ਪਿਤਾ ਇਕ ਹੱਥ ਤੋਂ ਅਪਾਹਜ ਹਨ। ਘਰ ਦਾ ਸਾਰਾ ਕੰਮ ਉਨਾਂ ਦੇ ਬੇਟੇ ਗੋਰੇ ਉੱਪਰ ਨਿਰਭਰ ਸੀ। ਜਵਾਨ ਪੁੱਤਰ ਦੀ ਮੌਤ ਨਾਲ ਉਨਾਂ ਦੇ ਪਰਿਵਾਰ ਉੱਪਰ ਦੁੱਖਾਂ ਦਾ ਪਹਾੜ ਡਿੱਗ ਪਿਆ ਹੈ। ਉਨ੍ਹ ਸਮਾਜ ਸੇਵੀ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੀ ਆਰਥਿਕ ਮਦਦ ਕੀਤੀ ਜਾਵੇ।
;
;
;
;
;
;
;
;
;