ਰਾਜਾਸਾਂਸੀ ਪੁਲਿਸ ਦੀ ਵੱਡੀ ਕਾਰਵਾਈ, ਦੋ ਨੌਜਵਾਨ 4 ਗਲੋਕ ਪਿਸਤੌਲ ਤੇ 7 ਮੈਗਜ਼ੀਨਾਂ ਸਮੇਤ ਕਾਬੂ
ਅਜਨਾਲਾ (ਰਾਜਾਸਾਂਸੀ), 3 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ/ਹਰਦੀਪ ਸਿੰਘ ਖੀਵਾ)-ਰਾਜਾਸਾਂਸੀ ਪੁਲਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ 2 ਨੌਜਵਾਨਾਂ ਨੂੰ 4 ਗਲੋਕ ਪਿਸਟਲਾਂ, 7 ਮੈਗਜ਼ੀਨਾਂ ਅਤੇ 9 ਜਿੰਦਾ ਕਾਰਤੂਸਾਂ ਸਮੇਤ ਕਾਬੂ ਕਰਨ ਵਿਚ ਵੱਡੀ ਸਫਲਤਾ ਹਾਸਿਲ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਥਾਣਾ ਰਾਜਾਸਾਂਸੀ ਦੇ ਅੱੈਸ.ਐੱਚ.ਓ ਸਬ-ਇੰਸਪੈਕਟਰ ਹਰਜੀਤ ਸਿੰਘ ਨੇ ਦੱਸਿਆ ਕਿ ਏ.ਐੱਸ.ਆਈ ਦਿਲਬਾਗ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਜਦੋਂ ਰਾਜਾਸਾਂਸੀ ਤੋਂ ਤੋਲਾਨੰਗਲ ਝੰਜੋਟੀ ਆਦਿ ਨੂੰ ਜਾ ਰਹੀ ਸੀ, ਜਦ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਭਾਰਤ ਮਾਲਾ ਪ੍ਰੋਜੈਕਟ ਝੰਜੋਟੀ ਮੋੜ ਨਜ਼ਦੀਕ ਪੁੱਜੀ ਤਾਂ 2 ਨੌਜਵਾਨ ਐਕਟਿਵਾ ਤੇ ਸਾਹਮਣੇ ਤੋਂ ਆਉਂਦੇ ਦਿਖਾਈ ਦਿੱਤੇ ਜੋ ਪੁਲਿਸ ਦੀ ਗੱਡੀ ਨੂੰ ਆਉਂਦੀ ਦੇਖ ਯਕਦਮ ਘਬਰਾ ਕੇ ਪਿੱਛੇ ਨੂੰ ਐਕਟਿਵਾ ਮੋੜਨ ਲੱਗੇ ਸਨ ਤਾਂ ਉਨ੍ਹਾਂ ਨੂੰ ਏ.ਐਸ.ਆਈ ਦਿਲਬਾਗ ਸਿੰਘ ਤੇ ਸਾਥੀ ਕਰਮਚਾਰੀਆਂ ਵੱਲੋਂ ਕਾਬੂ ਕਰਕੇ ਜਦੋਂ ਉਨ੍ਹਾਂ ਦੀ ਤਲਾਸ਼ੀ ਲਈ ਤਾਂ ਇਕ ਨੌਜਵਾਨ ਜਿਸ ਦੀ ਪਹਿਚਾਣ ਹਰਮਨ ਸਿੰਘ ਵਜੋਂ ਹੋਈ ਦੀ ਸੱਜੀ ਡੱਬ ਵਿਚੋਂ ਇੱਕ ਗਲੋਕ ਪਿਸਟਲ 9 ਅੱੈਮ.ਐੱਮ ਸਮੇਤ ਮੈਗਜ਼ੀਨ ਅਤੇ ਖੱਬੀ ਡੱਬ ਵਿਚੋਂ ਇੱਕ ਹੋਰ ਗਲੋਕ ਪਿਸਟਲ 9 ਐੱਮ. ਐੱਮ ਸਮੇਤ ਮੈਗਜ਼ੀਨ ਅਤੇ ਪੈਂਟ ਦੀ ਪਿਛਲੀ ਜੇਬ ਵਿਚੋਂ 2 ਖਾਲੀ ਮੈਗਜ਼ੀਨ ਅਤੇ 9 ਜਿੰਦਾ ਕਾਰਤੂਸ ਬਰਾਮਦ ਹੋਏ, ਇਸ ਤੋਂ ਇਲਾਵਾ ਐਕਟਿਵਾ ਦੇ ਪਿੱਛੇ ਬੈਠੇ ਨੌਜਵਾਨ ਸੁਖਦੇਵ ਸਿੰਘ ਦੀ ਤਲਾਸ਼ੀ ਲੈਣ ਤੇ ਸੱਜੀ ਡੱਬ ਵਿਚੋਂ ਇੱਕ ਪਿਸਟਲ ਗਲੋਕ 9 ਐੱਮ.ਐੱਮ, ਖੱਬੀ ਡੱਬ ਵਿਚੋਂ ਇਕ ਹੋਰ ਪਿਸਟਲ ਗਲੋਕ 9 ਐੱਮ.ਐੱਮ ਸਮੇਤ ਮੈਗਜ਼ੀਨ ਅਤੇ ਪਿਛਲੀ ਜੇਬ ਵਿਚੋਂ ਇੱਕ ਖਾਲੀ ਮੈਗਜ਼ੀਨ ਬਰਾਮਦ ਹੋਇਆ। ਉਨ੍ਹਾਂ ਦੱਸਿਆ ਕਿ ਪਿਸਟਲ, ਮੈਗਜ਼ੀਨ ਅਤੇ ਜਿੰਦਾ ਕਾਰਤੂਸਾਂ ਸਮੇਤ ਕਾਬੂ ਨੌਜਵਾਨ ਹਰਮਨ ਸਿੰਘ ਪੁੱਤਰ ਗੁਰਚਰਨ ਸਿੰਘ ਅਤੇ ਸੁਖਦੇਵ ਸਿੰਘ ਉਰਫ਼ ਸੁੱਖਾ ਪੁੱਤਰ ਬਲਦੇਵ ਸਿੰਘ ਦੋਵੇਂ ਵਾਸੀ ਪਿੰਡ ਝੰਜੋਟੀ ਖ਼ਿਲਾਫ਼ ਥਾਣਾ ਰਾਜਾਸਾਂਸੀ ਵਿਖੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ਼ ਕਰਕੇ ਅੱਜ ਦੋਵਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਵੱਲੋਂ ਦੋਵਾਂ ਨੂੰ 1 ਦਿਨ ਦੇ ਪੁਲਸ ਰਿਮਾਂਡ ਤੇ ਭੇਜ ਦਿੱਤਾ ਹੈ।
;
;
;
;
;
;
;
;
;