JALANDHAR WEATHER

ਨਹਿਰੀ ਪਾਣੀ ਨਾਲ ਕਿਸਾਨਾਂ ਦੀ 70 ਏਕੜ ਤੋਂ ਵੱਧ ਝੋਨੇ ਦੀ ਫ਼ਸਲ਼ ਡੁੱਬੀ

ਈਸੜੂ (ਖੰਨਾ), 3 ਜੁਲਾਈ (ਬਲਵਿੰਦਰ ਸਿੰਘ)- ਭਾਵੇਂ ਪੰਜਾਬ ਸਰਕਾਰ ਵਲੋਂ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਅਤੇ ਫ਼ਸਲਾਂ ਦੀ ਪੈਦਾਵਾਰ ਨੂੰ ਵਧਾਉਣ ਲਈ ਖੇਤਾਂ ਨੂੰ ਨਹਿਰੀ ਪਾਣੀ ਦੇਣ ਲਈ ਪੱਕੇ ਸੂਇਆਂ ਦਾ ਜਾਲ ਵਿਛਾਇਆ ਗਿਆ, ਪਰ ਪਿੰਡ ਨਸਰਾਲੀ ਲਾਗੇ ਇਕ ਹੀ ਜਗ੍ਹਾ ਤੋਂ ਦੂਜੀ ਵਾਰ ਸੂਆ ਟੁੱਟਣ ਕਾਰਨ ਕਿਸਾਨਾਂ ਦੀ 70 ਏਕੜ ਤੋਂ ਵੱਧ ਝੋਨੇ ਦੀ ਫ਼ਸਲ਼ ਪਾਣੀ 'ਚ ਡੁੱਬਣ ਦਾ ਸਮਾਚਾਰ ਹੈ।

ਜੋ ਨਹਿਰੀ ਮਹਿਕਮੇ ਅਤੇ ਠੇਕੇਦਾਰ ਵਲੋਂ ਸੂਆ ਪੱਕਾ ਕਰਨ ਸਮੇਂ ਵਰਤੇ ਗਏ ਮਟੀਰੀਅਲ 'ਤੇ ਕਈ ਤਰ੍ਹਾਂ ਦੇ ਸਵਾਲ ਖੜੇ ਹੁੰਦੇ ਹਨ। ਜਸਵੰਤ ਸਿੰਘ ਨਸਰਾਲੀ ਨੇ ਕਿਹਾ ਕਿ ਖੇਤਾਂ ਨੂੰ ਨਹਿਰੀ ਪਾਣੀ ਦੇਣਾ ਪੰਜਾਬ ਸਰਕਾਰ ਦਾ ਚੰਗਾ ਉਪਰਾਲਾ ਹੈ ਪਰ ਸੂਏ ਦਾ ਵਾਰ-ਵਾਰ ਟੁੱਟਣਾ ਵੀ ਸ਼ੱਕ ਦੇ ਘੇਰੇ ਵਿਚ ਆਉਂਦਾ ਹੈ।

 

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਜਲੰਧਰ

ਅਜੀਤ ਟੀ ਵੀ