JALANDHAR WEATHER

ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨਾਲ ਜੁੜੇ ਅੱਠ ਕਾਰਕੁੰਨ ਗ੍ਰਿਫ਼ਤਾਰ

ਦਿੱਲੀ, 3 ਜੁਲਾਈ- ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨਾਲ ਜੁੜੇ ਅੱਠ ਕਾਰਕੁੰਨ ਗੁਜਰਾਤ ਅਤੇ ਮੱਧ ਪ੍ਰਦੇਸ਼ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਗ੍ਰਿਫ਼ਤਾਰ ਕੀਤੇ ਗਏ ਹਨ। ਉਹ ਜੈਸ਼-ਏ-ਮੁਹੰਮਦ ਦੀ ਤਰਫੋਂ ਗੁਜਰਾਤ ਰਾਜ ਵਿਚ ਆਪਣੀਆਂ ਅੱਤਵਾਦੀ ਗਤੀਵਿਧੀਆਂ ਨੂੰ ਅੱਗੇ ਵਧਾਉਣ ਲਈ ਇਕ ਸਰਗਰਮ ਨੈੱਟਵਰਕ ਸਥਾਪਤ ਕਰਨ ਲਈ ਸਰਗਰਮੀ ਨਾਲ ਕੰਮ ਕਰ ਰਹੇ ਸਨ।

ਸਾਰੇ 8 ਕਾਰਕੁੰਨਾ ਖ਼ਿਲਾਫ਼ ਯੂ.ਏ.ਪੀ.ਏ. ਦੀ ਧਾਰਾ 13, 17, 18, 38, 39 ਅਤੇ ਬੀਐਨਐਸ ਦੀ ਧਾਰਾ 148, 61 ਤਹਿਤ ਕੇਸ ਦਰਜ ਕੀਤਾ ਗਿਆ ਹੈ। ਕਾਰਕੁੰਨਾ ਦੀ ਪਛਾਣ ਅਹਿਮਦ ਪੁੱਤਰ ਅਬਦੁੱਲਾ ਗਾਜ਼ੀਵਾਲਾ, ਇਬਰਾਹਿਮ ਪੁੱਤਰ ਮੁਹੰਮਦ ਹੁਸੈਨ ਘੱਗਾ, ਮੁਦੱਸਿਰ ਪੁੱਤਰ ਅਬਦੁੱਲਾ ਗਾਜ਼ੀਵਾਲਾ, ਜ਼ਕਰੀਆ ਦੁਰਾਨੀ ਪੁੱਤਰ ਮੁਹੰਮਦ ਅੰਮਰ ਘੱਗਾ, ਮੁਫਤੀ ਫੌਜਾਨ ਪੁੱਤਰ ਇਸਮਾਈਲ ਦਾਉਵਾ, ਮੁਹੰਮਦ ਅਮੀਨ ਸ਼ੇਰਾ, ਮੁਹੰਮਦ ਅਬਦੁਲ ਪੁੱਤਰ ਰਹਿਮਾਨ ਸਾਊਦੀ, ਬਿਲਾਲ ਮੁਹੰਮਦ ਪੁੱਤਰ ਅਮਰ ਘੱਗਾ ਵਜੋਂ ਹੋਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਜਲੰਧਰ

ਅਜੀਤ ਟੀ ਵੀ