ਔਰਤਾਂ ਦੀ 1000 ਹਜ਼ਾਰ ਸਕੀਮ 'ਤੇ ਭਾਜਪਾ ਦਾ ਨਿਸ਼ਾਨਾ, ਕੇਵਲ ਸਿੰਘ ਢਿੱਲੋਂ ਨੇ ਘੇਰੀ ਮਾਨ ਸਰਕਾਰ
ਚੰਡੀਗੜ੍ਹ, 3 ਜੁਲਾਈ- ਔਰਤਾਂ ਲਈ ਪੰਜਾਬ ਸਰਕਾਰ ਦੀ ਸਕੀਮ 'ਤੇ ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਦਾ ਕਹਿਣਾ ਹੈ, "... ਔਰਤਾਂ ਨੂੰ ਇਕ ਹਜ਼ਾਰ ਰੁਪਏ ਦੀ ਰਾਸ਼ੀ ਦੇਣ ਬਾਰੇ ਇਹ ਸਰਕਾਰ ਬਹਾਨੇ ਬਣਾ ਰਹੀ ਹੈ, ਉਨ੍ਹਾਂ ਔਰਤਾਂ ਨਾਲ ਬਹੁਤ ਵੱਡਾ ਧੋਖਾ ਕੀਤਾ ਜਾ ਰਿਹਾ ਹੈ।
ਉਨ੍ਹਾਂ ਨੇ ਵਾਅਦਾ ਕੀਤਾ ਸੀ ਕਿ 18 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਇਸ ਦਾ ਲਾਭ ਮਿਲੇਗਾ, ਪਰ ਅੱਜ ਇਨ੍ਹਾਂ ਲੋਕਾਂ ਨੇ ਇੰਨੀਆਂ ਸ਼ਰਤਾਂ ਲਗਾ ਦਿੱਤੀਆਂ ਹਨ ਕਿ 1 ਕਰੋੜ 25 ਲੱਖ ਔਰਤਾਂ ਵਿਚੋਂ ਸਿਰਫ਼ 36 ਲੱਖ ਔਰਤਾਂ ਨੂੰ ਹੀ ਇਹ ਰਾਸ਼ੀ ਮਿਲ ਰਹੀ ਹੈ... ਅਰਵਿੰਦ ਕੇਜਰੀਵਾਲ ਨੀਤੀ ਤੇ ਨੀਅਤ ਦਾ ਨਾਅਰਾ ਲਗਾਉਂਦੇ ਸਨ। ਅੱਜ ਉਨ੍ਹਾਂ ਦੀ ਨੀਤੀ ਅਤੇ ਨੀਅਤ ਕਿੱਥੇ ਗਈ ਹੈ?..."
;
;
;
;
;
;
;
;