JALANDHAR WEATHER

ਭਰਵੇਂ ਮੀਂਹ ਨੇ ਕਿਸਾਨਾਂ, ਪੰਜਾਬ ਪਾਵਰਕੌਮ ਅਤੇ ਆਮ ਲੋਕਾਂ ਨੂੰ ਦਿੱਤੀ ਵੱਡੀ ਰਾਹਤ

ਸੁਲਤਾਨਪੁਰ ਲੋਧੀ (ਕਪੂਰਥਲਾ), 2 ਜੁਲਾਈ (ਥਿੰਦ)- ਸੁਲਤਾਨਪੁਰ ਲੋਧੀ ਅਤੇ ਇਸਦੇ ਆਸ ਪਾਸ ਇਲਾਕਿਆਂ ਵਿਚ ਬੀਤੀ ਰਾਤ ਪਏ ਭਰਵੇਂ ਮੀਹ ਨੇ ਝੋਨੇ ਦੀ ਲਵਾਈ ਕਰ ਰਹੇ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਹੈ, ਕਿਉਂਕਿ ਬੀਤੇ ਦਿਨਾਂ ਦੌਰਾਨ ਬਿਜਲੀ ਸਪਲਾਈ ਨੂੰ ਲੱਗ ਰਹੇ ਹੱਕਾਂ ਕਾਰਨ ਕਿਸਾਨ ਡਾਹਢੇ ਪ੍ਰੇਸ਼ਾਨ ਸਨ ਅਤੇ ਝੋਨੇ ਦੀ ਲਵਾਈ ਪਛੜ ਰਹੀ ਸੀ।

ਉੱਥੇ ਹੀ ਇਸ ਭਰਵੇਂ ਮੀਂਹ ਨੇ ਪੰਜਾਬ ਪਾਵਰਕੌਮ ਨੂੰ ਵੱਡੀ ਰਾਹਤ ਦਿੱਤੀ ਹੈ, ਬਿਜਲੀ ਦੀ ਮੰਗ ਕਾਫੀ ਘੱਟ ਹੋ ਗਈ ਹੈ। ਮੀਂਹ ਨਾਲ ਖੇਤ ਡੱਕਾ ਡੱਕ ਭਰੇ ਹੋਏ ਹਨ। ਮੀਂਹ ਨਾਲ ਮੱਕੀ ਦੀ ਫ਼ਸਲ ਦੀ ਕਟਾਈ ਰੁੱਕ ਗਈ ਹੈ। ਉੱਧਰ ਮੰਡੀਆਂ ਵਿਚ ਪਈ ਮੱਕੀ ਦੀ ਫ਼ਸਲ ਨੂੰ ਭਿੱਜਣ ਤੋਂ ਬਚਾਉਣ ਲਈ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਕਾਫ਼ੀ ਜੱਦੋਜ਼ਹਿਦ ਕਰਨੀਂ ਪਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ