ਕਸਬਾ ਭਿੰਡੀ ਸੈਦਾਂ ਤੋਂ 3000 ਲੀਟਰ ਲਾਵਾਰਿਸ ਲਾਹਣ ਬਰਾਮਦ
ਓਠੀਆ (ਅੰਮ੍ਰਿਤਸਰ), 23 ਜੂਨ (ਗੁਰਵਿੰਦਰ ਸਿੰਘ ਛੀਨਾ) - ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਆਬਕਾਰੀ ਵਿਭਾਗ ਵਲੋਂ ਚਲਾਈ ਗਈ ਮੁਹਿੰਮ ਦੇ ਤਹਿਤ ਡੀ.ਐੱਸ.ਪੀ. ਕਪਿਲ ਕੌਸ਼ਲ ਦੀ ਅਗਵਾਈ ਹੇਠ ਥਾਣਾ ਭਿੰਡੀਸੈਦਾ ਦੇ ਮੁੱਖ ਅਫਸਰ ਗੁਰਪ੍ਰੀਤ ਸਿੰਘ ਨੂੰ ਮਿਲੀ ਗੁਪਤ ਸੂਚਨਾ ਦੇ ਅਧਾਰ 'ਤੇ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਦੌਰਾਨ ਵਿਚ ਥਾਣਾ ਭਿੰਡੀਸੈਦਾ ਦੇ ਪਿੰਡ ਭਿੰਡੀ ਸੈਦਾ ਵਿਚ ਵੱਖ ਵੱਖ ਜਗ੍ਹਾ ਛਾਪੇ ਮਾਰੀ ਦੋਰਾਨ ਕਰੀਬ 3000 ਹਜ਼ਾਰ ਲੀਟਰ ਨਜਾਇਜ਼ ਕੱਚੀ ਲਾਹਣ ਜੋ ਕਿ ਪਿੰਡ ਵਿਚ ਲਾਵਾਰਿਸ ਜਗ੍ਹਾ ਵਿਚ ਦੱਬਕੇ ਰੱਖੀ ਹੋਈ ਕਰੀਬ 3000 ਲਾਵਾਰਿਸ ਲਾਹੁਣ ਬਰਾਮਦ ਕੀਤੀ ਗਈ, ਜਿਸ ਨੂੰ ਮੌਕੇ 'ਤੇ ਹੀ ਨਸ਼ਟ ਕਰ ਦਿੱਤਾ ਗਿਆ।
;
;
;
;
;
;
;