JALANDHAR WEATHER

ਗੁੜਗਾਓਂ ਪੁਲਿਸ ਨੇ ਲੈਬਾਂ ਦੇ ਮਾਲਕਾਂ ਤੋਂ ਕੀਤੀ ਪੁੱਛਗਿੱਛ, ਜਿਨ੍ਹਾਂ ਭਗਵੰਤ ਮਾਨ ਬਾਰੇ ਜਾਅਲੀ ਰਿਪੋਰਟ ਤਿਆਰ ਕੀਤੀ- ਖਹਿਰਾ

ਨਡਾਲਾ/ਕਪੂਰਥਲਾ , 21 ਜੂਨ (ਰਘਬਿੰਦਰ ਸਿੰਘ)- ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਦਾਅਵਾ ਕੀਤਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਵਾਇਰਲ ਵੀਡੀਓ ਨਾਲ ਜੁੜੇ ਮਾਮਲੇ ਵਿਚ ਗੁੜਗਾਉਂ ਪੁਲਿਸ ਨੇ ਉਨ੍ਹਾਂ ਲੈਬਾਂ ਦੇ ਮਾਲਕਾਂ ਤੋਂ ਪੁੱਛਗਿੱਛ ਕੀਤੀ ਹੈ, ਜਿਨ੍ਹਾਂ ਵਲੋਂ ਕਥਿਤ ਤੌਰ 'ਤੇ ਜਾਅਲੀ ਰਿਪੋਰਟ ਤਿਆਰ ਕੀਤੀ ਗਈ ਸੀ। ਖਹਿਰਾ ਨੇ ਕਿਹਾ ਕਿ ਲੈਬ ਮਾਲਕਾਂ ਨੇ ਕੈਮਰੇ ਸਾਹਮਣੇ ਮੰਨਿਆ ਹੈ ਕਿ ਉਨ੍ਹਾਂ ਨੂੰ ਪੈਸਿਆਂ ਦੇ ਬਦਲੇ ਇਹ ਰਿਪੋਰਟ ਬਣਾਉਣ ਲਈ ਭੁਗਤਾਨ ਕੀਤਾ ਗਿਆ ਸੀ।

ਉਨ੍ਹਾਂ ਦਾ ਇਹ ਵੀ ਦਾਅਵਾ ਹੈ ਕਿ ਪੁਲਿਸ ਕੋਲ ਲੈਬ ਮਾਲਕਾਂ ਅਤੇ ਪੰਜਾਬ ਪੁਲਿਸ ਦੇ ਇਕ ਅਧਿਕਾਰੀ ਦਰਮਿਆਨ ਹੋਈ ਚੈਟ ਦੇ ਸਬੂਤ ਵੀ ਮੌਜੂਦ ਹਨ। ਖਹਿਰਾ ਨੇ ਆਮ ਆਦਮੀ ਪਾਰਟੀ ਸਰਕਾਰ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੇ ਦੱਸੇ ਤੱਥ ਗਲਤ ਹਨ ਤਾਂ ਸਰਕਾਰ ਉਨ੍ਹਾਂ ਨੂੰ ਝੁਠਲਾ ਕੇ ਦਿਖਾਵੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ