ਭਿਆਨਕ ਸੜਕ ਹਾਦਸੇ 'ਚ ਐੱਸ.ਐੱਚ.ਓ.ਬੇਅੰਤ ਕੌਰ ਦੀ ਮੌਤ
ਮੌੜ ਮੰਡੀ, (ਬਠਿੰਡਾ), 16 ਜੂਨ (ਗੁਰਜੀਤ ਸਿੰਘ ਕਮਾਲੂ)- ਅੱਜ ਸਵੇਰੇ ਮੌੜ ਮੰਡੀ ਅਤੇ ਮਾਈਸਰਖਾਨਾ ਵਿਚਕਾਰ ਹੋਏ ਭਿਆਨਕ ਸੜਕ ਹਾਦਸੇ ਵਿਚ ਇਕ ਮਹਿਲਾ ਐੱਸ. ਐੱਚ. ਓ. ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਮਾਈਸਰਖਾਨਾ ਦੀ ਬੇਅੰਤ ਕੌਰ ਪਤਨੀ ਸੁਖਰਾਜ ਸਿੰਘ ,ਜੋ ਕਿ ਮਹਿਲਾ ਥਾਣਾ ਮਾਨਸਾ ਵਿਚ ਬਤੌਰ ਐੱਸ .ਐੱਚ. ਓ. ਤਾਇਨਾਤ ਸੀ ਅਤੇ ਸਵੇਰ ਸਮੇਂ ਨਾਕਿਆਂ ਦੀ ਚੈਕਿੰਗ ਲਈ ਆਪਣੇ ਪਿੰਡ ਮਾਈਸਰਖਾਨਾ ਤੋਂ ਮਾਨਸਾ ਜਾ ਰਹੀ ਸੀ ਤਾਂ ਗੁਰਦੁਆਰਾ ਤਿੱਤਰਸਰ ਕੋਲ ਇਕ ਤੂੜੀ ਦੀ ਭਰੀ ਭੂੰਗ ਵਾਲੀ ਟਰਾਲੀ ਨੂੰ ਕਰੋਸ ਕਰਨ ਲੱਗੀ ਤਾਂ ਸਾਹਮਣੇ ਤੋਂ ਆ ਰਹੀ ਕਿਸੇ ਹੋਰ ਗੱਡੀ ਨਾਲ ਟਕਰਾ ਕੇ ਇਸ ਦੀ ਕਾਰ ਸੜਕ ਕਿਨਾਰੇ ਖੜੇ ਦਰੱਖਤ ਨਾਲ ਟਕਰਾ ਗਈ, ਜਿਸ ਕਾਰਨ ਬੇਅੰਤ ਕੌਰ ਦੀ ਮੌਕੇ 'ਤੇ ਹੀ ਮੌਤ ਹੋ ਗਈ।
;
;
;
;
;
;
;
;
;