ਅੱਜ ਤੋਂ ਸ਼ੁਰੂ ਹੋਵੇਗਾ ਪੰਜਾਬ ਕਾਂਗਰਸ ਬਾਰੇ ਤਿੰਨ ਦਿਨਾਂ ਦਾ ਵਿਚਾਰ-ਚਰਚਾ ਸੈਸ਼ਨ
ਨਵੀਂ ਦਿੱਲੀ, 16 ਜੂਨ- ਪੰਜਾਬ ਕਾਂਗਰਸ ਬਾਰੇ ਤਿੰਨ ਦਿਨਾਂ ਦਾ ਵਿਚਾਰ-ਚਰਚਾ ਸੈਸ਼ਨ ਅੱਜ ਦਿੱਲੀ ਵਿਚ ਸ਼ੁਰੂ ਹੋਵੇਗਾ। ਪੰਜਾਬ ਮਾਮਲਿਆਂ ਦੀ ਸਮੀਖਿਆ ਲਈ ਕਾਂਗਰਸ ਹਾਈ ਕਮਾਂਡ ਵਲੋਂ ਨਿਯੁਕਤ ਕੀਤੇ ਗਏ ਤਿੰਨ ਨਿਗਰਾਨ ਇਹ ਮੀਟਿੰਗਾਂ ਕਰਨਗੇ। ਨਿਗਰਾਨਾਂ ਵਿਚ ਅਜੈ ਮਾਕਨ, ਮੀਨਾਕਸ਼ੀ ਨਟਰਾਜਨ ਅਤੇ ਭਜਨ ਲਾਲ ਜਾਟਵ ਸ਼ਾਮਿਲ ਹਨ। ਮੀਟਿੰਗਾਂ ਦਾ ਪਹਿਲਾ ਦੌਰ ਪੰਜਾਬ ਦੇ ਸੰਸਦ ਮੈਂਬਰਾਂ ਨਾਲ ਹੋਵੇਗਾ।
ਇਸ ਤੋਂ ਬਾਅਦ ਮੌਜੂਦਾ ਅਤੇ ਸਾਬਕਾ ਵਿਧਾਇਕਾਂ, ਜ਼ਿਲ੍ਹਾ ਕਾਂਗਰਸ ਪ੍ਰਧਾਨਾਂ ਅਤੇ ਸੀਨੀਅਰ ਆਗੂਆਂ ਨਾਲ ਵੱਖ-ਵੱਖ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਸੰਗਠਨ ਦੀ ਸਥਿਤੀ, ਧੜੇਬੰਦੀ ਅਤੇ ਆਉਣ ਵਾਲੀ ਚੋਣ ਰਣਨੀਤੀ ਬਾਰੇ ਆਗੂਆਂ ਤੋਂ ਫੀਡਬੈਕ ਮੰਗਿਆ ਜਾਵੇਗਾ।
ਤਿੰਨ ਦਿਨਾਂ ਦੀਆਂ ਮੀਟਿੰਗਾਂ ਤੋਂ ਬਾਅਦ, ਨਿਗਰਾਨ ਕਾਂਗਰਸ ਹਾਈ ਕਮਾਂਡ ਨੂੰ ਆਪਣੀ ਰਿਪੋਰਟ ਸੌਂਪਣਗੇ। 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਮੀਟਿੰਗ ਨੂੰ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।
;
;
;
;
;
;
;
;
;