ਬਠਿੰਡਾ ਸੀ.ਆਈ.ਏ. ਸਟਾਫ਼ ਵਨ ਦੀ ਪੁਲਿਸ ਨੇ ਦੁਬਈ ਤੋਂ ਆਏ ਨੌਜਵਾਨ ਨੂੰ ਹੈਰੋਇਨ ਸਮੇਤ ਕੀਤਾ ਕਾਬੂ
ਬਠਿੰਡਾ, 14 ਜੂਨ- ਨਸ਼ਿਆਂ ਖਿਲਾਫ਼ ਵਿੱਢੀ ਗਈ ਮੁਹਿੰਮ ਦੌਰਾਨ ਸੀ.ਆਈ.ਏ. ਸਟਾਫ਼ ਵਨ ਦੀ ਪੁਲਿਸ ਨੇ ਇਕ ਵਿਅਕਤੀ ਨੂੰ 103 ਗ੍ਰਾਮ ਹੈਰੋਇਨ ਸਮੇਤ ਗਿਰਫ਼ਤਾਰ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸੰਦੀਪ ਭਾਟੀ ਡੀ.ਐਸ.ਪੀ. ਡੀ. ਨੇ ਦੱਸਿਆ ਕਿ ਸੀ.ਆਈ.ਏ. ਸਟਾਫ਼ ਬਨ ਦੀ ਪੁਲਿਸ ਗੋਨੇਆਣਾ ਵੱਲ ਜਾ ਰਹੀ ਸੀ ਤਾਂ ਥਰਮਲ ਕਲੋਨੀ ਦੇ ਨਜ਼ਦੀਕ ਇਕ ਸ਼ੱਕੀ ਨੌਜਵਾਨ ਦਿਖਾਈ ਦਿੱਤਾ, ਜੋ ਪੈਦਲ ਹੀ ਜਾ ਰਿਹਾ ਸੀ। ਉਸ ਦੀ ਤਲਾਸ਼ੀ ਲੈਣ ਤੇ 303 ਗ੍ਰਾਮ ਹੈਰੋਇਨ ਬਰਾਮਦ ਹੋਈ।
ਜਿਸ ਨੂੰ ਲੈ ਕੇ ਥਾਣਾ ਥਰਮਲ ਵਿਖੇ ਮਾਮਲਾ ਦਰਜ ਕਰ, ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਦੀ ਪਹਿਚਾਣ ਅਰਸ਼ਦੀਪ ਸਿੰਘ ਉਰਫ ਅਰਸ਼ ਡਾਲਾ ਵਾਸੀ ਗਿੱਲ ਪੱਤੀ ਵਜੋ ਹੋਈ ਹੈ। ਜੋ ਇਕ ਮਹੀਨਾ ਪਹਿਲਾਂ ਹੀ ਦੁਬਈ ਤੋਂ ਆਇਆ ਸੀ। ਇਸ ਤੇ ਪਹਿਲਾਂ ਕੋਈ ਮਾਮਲਾ ਦਰਜ ਨਹੀਂ ਹੈ। ਅੱਜ ਇਸ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿ ਇਹ ਕਿੱਥੋਂ ਲੈ ਕੇ ਆਇਆ ਸੀ ਅਤੇ ਅੱਗੇ ਕਿੱਥੇ ਸਪਲਾਈ ਕਰਨੀ ਸੀ ।
;
;
;
;
;
;
;
;
;