JALANDHAR WEATHER

ਉੱਤਰੀ ਰੇਲਵੇ ਵੱਲੋਂ 13 ਜੂਨ ਨੂੰ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਤੋਂ ਨਵੀਂ ਦਿੱਲੀ ਲਈ ਵਿਸ਼ੇਸ਼ ਵਨ-ਵੇਅ ਰੇਲ ਗੱਡੀ

ਫਿਰੋਜ਼ਪੁਰ, 12 ਜੂਨ (ਰਾਕੇਸ਼ ਚਾਵਲਾ)-ਰੇਲ ਯਾਤਰੀਆਂ ਦੀ ਸਹੂਲਤ ਅਤੇ ਗਰਮੀਆਂ ਦੀ ਭੀੜ ਨੂੰ ਘਟਾਉਣ ਲਈ ਉੱਤਰੀ ਰੇਲਵੇ ਨੇ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਤੋਂ ਨਵੀਂ ਦਿੱਲੀ ਵਿਚਕਾਰ ਇੱਕ ਵਿਸ਼ੇਸ਼ ਵਨ-ਵੇਅ (ਇੱਕ ਪਾਸੜ) ਰੇਲ ਗੱਡੀ ਚਲਾਉਣ ਦਾ ਫੈਸਲਾ ਕੀਤਾ ਹੈ। ਮੁੱਖ ਲੋਕ ਸੰਪਰਕ ਅਧਿਕਾਰੀ ਹਿਮਾਂਸ਼ੂ ਸ਼ੇਖਰ ਉਪਾਧਿਆਏ ਅਨੁਸਾਰ ਇਸ ਰੇਲ ਗੱਡੀ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:ਰੇਲ ਗੱਡੀ ਨੰਬਰ: 04632 (ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ - ਨਵੀਂ ਦਿੱਲੀ ਵਨ-ਵੇਅ ਸਪੈਸ਼ਲ)ਚੱਲਣ ਦੀ ਮਿਤੀ: ਇਹ ਰੇਲ ਗੱਡੀ 13 ਜੂਨ 2026 ਨੂੰ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਤੋਂ ਰਵਾਨਾ ਹੋਵੇਗੀ।ਕੋਚਾਂ ਦੀ ਬਣਤਰ: ਇਸ ਰੇਲ ਗੱਡੀ ਵਿੱਚ ਜਨਰਲ, ਸਲੀਪਰ ਅਤੇ ਏ.ਸੀ. (AC) ਕੋਚ ਸ਼ਾਮਲ ਹੋਣਗੇ।ਸਟੇਸ਼ਨਾਂ ਦੇ ਨਾਮ ਅਤੇ ਸਮਾਂ-ਸਾਰਣੀ:ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ: ਰਵਾਨਗੀ ਸ਼ਾਮ 06:15 ਵਜੇ (13 ਜੂਨ)ਸ਼ਹੀਦ ਕੈਪਟਨ ਤੁਸ਼ਾਰ ਮਹਾਜਨ: ਪਹੁੰਚ ਸ਼ਾਮ 06:38, ਰਵਾਨਗੀ ਸ਼ਾਮ 06:40 ਵਜੇ ਜੰਮੂ ਤਵੀ: ਪਹੁੰਚ ਰਾਤ 07:43, ਰਵਾਨਗੀ ਰਾਤ 07:48 ਵਜੇਪਠਾਨਕੋਟ ਕੈਂਟ: ਪਹੁੰਚ ਰਾਤ 09:32, ਰਵਾਨਗੀ ਰਾਤ 09:37 ਵਜੇ ਜਲੰਧਰ ਕੈਂਟ: ਪਹੁੰਚ ਰਾਤ 11:25, ਰਵਾਨਗੀ ਰਾਤ 11:30 ਵਜੇਲੁਧਿਆਣਾ ਜੰਕਸ਼ਨ: ਪਹੁੰਚ ਰਾਤ 12:30, ਰਵਾਨਗੀ ਰਾਤ 12:40 ਵਜੇ (14 ਜੂਨ)ਸਾਨ੍ਹੇਵਾਲ: ਰਾਤ 01:10 ਵਜੇ (ਸਿਰਫ਼ ਲੰਘੇਗੀ)ਅੰਬਾਲਾ ਕੈਂਟ: ਪਹੁੰਚ ਤੜਕੇ 02:50, ਰਵਾਨਗੀ ਤੜਕੇ 03:00 ਵਜੇਪਾਣੀਪਤ: ਪਹੁੰਚ ਸਵੇਰੇ 04:13, ਰਵਾਨਗੀ ਸਵੇਰੇ 04:15 ਵਜੇਨਵੀਂ ਦਿੱਲੀ: ਪਹੁੰਚ ਸਵੇਰੇ 06:30 ਵਜੇ (14 ਜੂਨ)ਰੇਲਵੇ ਪ੍ਰਸ਼ਾਸਨ ਨੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਅਸੁਵਿਧਾ ਤੋਂ ਬਚਣ ਲਈ ਸਮਾਂ-ਸਾਰਣੀ ਅਨੁਸਾਰ ਆਪਣੀ ਯਾਤਰਾ ਦੀ ਯੋਜਨਾ ਬਣਾਉਣ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ