JALANDHAR WEATHER

ਸੰਗਰੂਰ ਦੇ ਜੇ. ਈ. ਈ. ਅਡਵਾਂਸ ਵਿਚ ਦੋ ਵਿਦਿਆਰਥੀਆਂ ਨੇ ਰੈਂਕ ਕੀਤੇ ਹਾਸਲ

ਸੰਗਰੂਰ 1 ਜੂਨ, (ਧੀਰਜ ਪਸੋਰੀਆ)- ਫਾਰਚੂਨ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਅਕੋਈ ਦੇ ਵਿਦਿਆਰਥੀਆਂ ਨੇ ਇਕ ਵਾਰ ਫਿਰ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਜੇ. ਈ. ਈ. ਅਡਵਾਂਸ ਵਿਚ ਸਕੂਲ ਦੇ ਦੋ ਵਿਦਿਆਰਥੀਆਂ ਨੇ ਬਹੁਤ ਵਧੀਆ ਰੈਂਕ ਹਾਸਲ ਕੀਤੇ ਹਨ। ਖੁਸ਼ਕਿਰਣ ਪਾਲ ਸਿੰਘ ਨੇ ਆਲ ਇੰਡੀਆ 470 ਵਾਂ ਰੈਂਕ ਹਾਸਲ ਕਰਕੇ ਦੇਸ਼ ਦੇ ਸਿਖਰਲੇ ਵਿਦਿਆਰਥੀਆਂ ਵਿਚ ਆਪਣੀ ਜਗ੍ਹਾ ਬਣਾਈ ਹੈ।

ਇਸ ਤੋਂ ਇਲਾਵਾ ਜੈ ਦੀਪ ਸਿੰਘ ਨੇ ਆਲ ਇੰਡੀਆ ਰੈਂਕ 1896 ਪ੍ਰਾਪਤ ਕੀਤਾ ਹੈ। ਦੋਵੇਂ ਵਿਦਿਆਰਥੀਆਂ ਨੇ ਆਪਣੀ ਮਿਹਨਤ, ਲਗਨ ਨਾਲ ਇਹ ਕਾਮਯਾਬੀ ਹਾਸਲ ਕੀਤੀ ਹੈ। ਉਨ੍ਹਾਂ ਨੇ ਸਕੂਲ, ਆਪਣੇ ਮਾਪਿਆਂ ਦਾ ਨਾਮ ਉੱਚਾ ਕੀਤਾ ਹੈ। ਇਸ ਮੌਕੇ ਸਕੂਲ ਦੇ ਪ੍ਰਬੰਧਕਾਂ ਅਤੇ ਅਧਿਆਪਕਾਂ ਨੇ ਦੋਵੇਂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ