JALANDHAR WEATHER

ਸੋਨਾਂ ਵਪਾਰੀ ਦੇ ਲੁੱਟ ਕਰਨ ਵਾਲੇ ਨੌਜਵਾਨ ਕਾਬੂ

 ਜਗਰਾਉਂ(ਲੁਧਿਆਣਾ), 31 ਮਈ (ਕੁਲਦੀਪ ਸਿੰਘ ਲੋਹਟ) - ਕੱਚਾ ਮਲਕ ਰੋਡ ਸਥਿਤ ਫੈਂਸੀ ਕੰਡਾ ਜਿਊਲਰ ਦੇ ਸ਼ੋਰੂਮ ਵਿਚ 28 ਮਈ ਨੂੰ ਹੋਈ ਦਿਨ-ਦਿਹਾੜੇ ਲੁੱਟ ਦੀ ਵਾਰਦਾਤ ਨੂੰ ਜਗਰਾਉਂ ਪੁਲਿਸ ਨੇ 24 ਘੰਟਿਆਂ ਦੇ ਅੰਦਰ ਸੁਲਝਾਉਣ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਇਸ ਮਾਮਲੇ ਵਿਚ ਸ਼ਾਮਿਲ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿਚ ਪੇਸ਼ ਕੀਤਾ, ਜਿੱਥੋਂ ਉਨ੍ਹਾਂ ਦਾ ਦੋ ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ।ਥਾਣਾ ਸਿਟੀ ਜਗਰਾਉਂ ਦੇ ਏ.ਐਸ.ਆਈ. ਨਰਿੰਦਰ ਕੁਮਾਰ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 28 ਮਈ ਦੀ ਸ਼ਾਮ ਕਰੀਬ 7 ਵਜੇ ਤਿੰਨ ਹਥਿਆਰਬੰਦ ਨੌਜਵਾਨ ਫੈਂਸੀ ਕੰਡਾ ਜਿਊਲਰ ਦੇ ਸ਼ੋਰੂਮ ਵਿਚ ਦਾਖ਼ਲ ਹੋਏ। ਉਸ ਵੇਲੇ ਦੁਕਾਨ ਮਾਲਕ ਅਸ਼ੋਕ ਕੁਮਾਰ ਇਕ ਗ੍ਰਾਹਕ ਨੂੰ ਸੋਨੇ ਅਤੇ ਚਾਂਦੀ ਦੀਆਂ ਚੇਨਾਂ ਵਿਖਾ ਰਿਹਾ ਸੀ। ਸ਼ੱਕੀ ਹਾਲਾਤਾਂ ਨੂੰ ਭਾਂਪਦਿਆਂ ਦੁਕਾਨਦਾਰ ਨੇ ਕੁਝ ਗਹਿਣੇ ਆਪਣੀ ਜੇਬ ਵਿਚ ਪਾ ਲਏ, ਪਰ ਲੁਟੇਰਿਆਂ ਨੇ ਅੰਦਰ ਦਾਖ਼ਲ ਹੁੰਦਿਆਂ ਹੀ ਗ੍ਰਾਹਕ ਅਤੇ ਦੁਕਾਨਦਾਰ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਮੁਲਜ਼ਮਾਂ ਨੇ ਦੁਕਾਨਦਾਰ ਦੀ ਜੇਬ ਵਿਚੋਂ ਸੋਨੇ ਦੀ ਚੇਨ ਖੋਹ ਲਈ, ਜਦਕਿ ਤੀਜੇ ਸਾਥੀ ਨੇ ਸ਼ੋਰੂਮ ਅੰਦਰੋਂ ਚਾਂਦੀ ਦੇ ਗਹਿਣਿਆਂ ਨਾਲ ਭਰੇ ਤਿੰਨ ਡੱਬੇ, ਜਿਨ੍ਹਾਂ ਦਾ ਵਜ਼ਨ ਕਰੀਬ ਇਕ ਕਿਲੋ ਸੀ, ਚੁੱਕ ਲਏ ਅਤੇ ਤਿੰਨੇ ਮੌਕੇ ਤੋਂ ਫਰਾਰ ਹੋ ਗਏ। ਇਹ ਸਾਰੀ ਘਟਨਾ ਸ਼ੋਰੂਮ ਵਿਚ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਵਿਚ ਕੈਦ ਹੋ ਗਈ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ