ਨਹਿਰ ਵਿਚ ਨਹਾਉਂਦੇ ਸਮੇਂ ਤਿੰਨ ਨੌਜਵਾਨਾਂ ਦੀ ਡੁੱਬਣ ਕਾਰਨ ਮੌਤ
ਡੇਹਲੋਂ (ਲੁਧਿਆਣਾ), 31 ਮਈ (ਅੰਮ੍ਰਿਤਪਾਲ ਸਿੰਘ ਕੈਲੇ) - ਜ਼ਿਲਾ ਲੁਧਿਆਣਾ ਦੇ ਕਸਬਾ ਡੇਹਲੋਂ ਨੇੜਿਓ ਲੰਘਦੀ ਅਬੋਹਰ ਬ੍ਰਾਂਚ ਨਹਿਰ 'ਤੇ ਦੇਰ ਸ਼ਾਮ ਨਹਾਉਂਦੇ ਸਮੇਂ ਤਿੰਨ ਨੌਜਾਵਨਾਂ ਦੇ ਪਾਣੀ ਵਿਚ ਡੁੱਬ ਜਾਣ ਕਾਰਨ ਦਰਦਨਾਕ ਮੌਤ ਹੋ ਜਾਣ ਦੀ ਮੰਦਭਾਗੀ ਖ਼ਬਰ ਹੈ।ਜਾਣਕਾਰੀ ਅਨੁਸਾਰ ਕਿ ਉਕਤ ਨੌਜਵਾਨ ਲੁਧਿਆਣਾ ਤੋਂ ਖਾਨਪੁਰ-ਘਵੱਦੀ ਪੁਲ ਨੇੜੇ ਅਬੋਹਰ ਬ੍ਰਾਂਚ ਨਹਿਰ ਤੇ ਨਹਾਉਣ ਆਏ ਸਨ, ਕਿ ਪਾਣੀ ਦੇ ਤੇਜ਼ ਵਹਾਅ ਕਾਰਨ ਨਹਿਰ ਵਿਚ ਡੁੱਬ ਗਏ। ਮਰਨ ਵਾਲਿਆਂ ਦੀ ਉਮਰ 18 ਤੋਂ 22 ਸਾਲ ਤੱਕ ਦੱਸੀ ਜਾ ਰਹੀ ਹੈ, ਜਿਨ੍ਹਾਂ ਦੀ ਪਛਾਣ ਲੁਧਿਆਣਾ ਦੇ ਮਨਜੀਤ ਨਗਰ ਦੇ ਰਹਿਣ ਵਾਲੇ ਵਰਿੰਦਰ ਸਿੰਘ ਬਿੰਦੂ ਅਤੇ ਵਿਨੈ ਕੁਮਾਰ ਸਮੇਤ ਅਬਦੁਲਾਪੁਰ ਬਸਤੀ ਲੁਧਿਆਣਾ ਵਸਨੀਕ ਅਜੇ ਕਸ਼ਪ ਵਜੋਂ ਹੋਈ ਹੈ।ਦੇਰ ਸ਼ਾਮ ਤਿੰਨਾਂ ਨੌਜਵਾਨਾਂ ਦੀਆਂ ਲਾਸ਼ਾਂ ਸਿਵਲ ਹਸਪਤਾਲ ਡੇਹਲੋਂ ਵਿਖੇ ਲਿਆਂਦੀਆਂ ਗਈਆਂ ਹਨ, ਜਿਹਨਾਂ ਸੰਬੰਧੀ ਅਗਲੇਰੀ ਕਾਰਵਾਈ ਕੱਲ੍ਹ ਹੋਣ ਦੀ ਸੰਭਾਵਨਾ ਹੈ ।
;
;
;
;
;
;
;
;