ਜੈਂਤੀਪੁਰ ਇਲਾਕੇ 'ਚ ਤੇਜ਼ ਹਵਾਵਾਂ ਤੇ ਮੀਂਹ ਨਾਲ ਗਰਮੀ ਤੋਂ ਲੋਕਾਂ ਨੂੰ ਮਿਲੀ ਵੱਡੀ ਰਾਹਤ
ਜੈਂਤੀਪੁਰ (ਅੰਮ੍ਰਿਤਸਰ), 30 ਮਈ (ਭੁਪਿੰਦਰ ਸਿੰਘ ਗਿੱਲ ) - ਪਿਛਲੇ ਕਈ ਦਿਨਾਂ ਤੋਂ ਪੈ ਰਹੀ ਗਰਮੀ ਤੋਂ ਪ੍ਰੇਸ਼ਾਨ ਅੰਮ੍ਰਿਤਸਰ ਵਾਸੀਆਂ ਨੂੰ ਸ਼ਨੀਵਾਰ ਸਵੇਰੇ ਮੌਸਮ ਨੇ ਵੱਡੀ ਰਾਹਤ ਦਿੱਤੀ। ਸਵੇਰੇ ਅਚਾਨਕ ਤੇਜ਼ ਹਵਾਵਾਂ ਚੱਲਣੀਆਂ ਸ਼ੁਰੂ ਹੋਈਆਂ, ਜਿਸ ਤੋਂ ਬਾਅਦ ਆਸ-ਪਾਸ ਦੇ ਇਲਾਕਿਆਂ ਵਿਚ ਤੇਜ਼ ਮੀਂਹ ਪੈਣ ਨਾਲ ਤਾਪਮਾਨ ਵਿਚ ਕਾਫ਼ੀ ਗਿਰਾਵਟ ਦਰਜ ਕੀਤੀ ਗਈ ਅਤੇ ਮੌਸਮ ਸੁਹਾਵਣਾ ਹੋ ਗਿਆ। ਲੋਕ ਗਰਮੀ ਕਾਰਨ ਘਰਾਂ ਵਿਚ ਕੈਦ ਰਹਿਣ ਲਈ ਮਜ਼ਬੂਰ ਸਨ, ਜੋ ਕਿ ਮੀਂਹ ਪੈਣ ਤੋਂ ਬਾਅਦ ਖੁੱਲ੍ਹੀ ਹਵਾ ਦਾ ਆਨੰਦ ਲੈਂਦੇ ਨਜ਼ਰ ਆਏ। ਕਿਸਾਨਾਂ ਨੇ ਵੀ ਇਸ ਮੀਂਹ ਨੂੰ ਫ਼ਸਲਾਂ ਅਤੇ ਪਸ਼ੂਆਂ ਲਈ ਲਾਹੇਵੰਦ ਦੱਸਿਆ ਹੈ। ਹਾਲਾਂਕਿ ਇਲਾਕੇ ਚ ਕਈ ਸੜਕਾਂ ਉੱਪਰ ਪਾਣੀ ਇਕੱਠਾ ਹੋਣ ਕਾਰਨ ਲੋਕਾਂ ਨੂੰ ਥੋੜ੍ਹੀ ਮੁਬਾਰਕਾਂ ਦਾ ਸਾਹਮਣਾ ਕਰਨਾ ਪਿਆ। ਮੌਸਮ ਦੇ ਇਸ ਬਦਲਾਅ ਨਾਲ ਇਲਾਕਾ ਵਾਸੀਆਂ ਨੇ ਸੁੱਖ ਦਾ ਸਾਹ ਲਿਆ ਹੈ।ਪੰਛੀਆਂ ਤੇ ਪਸ਼ੂਆਂ ਵੀਂ ਮੀਂਹ ਦਾ ਅਨੰਦ ਮਾਣਿਆ।
;
;
;
;
;
;
;
;