JALANDHAR WEATHER

ਵਰਜੀਨੀਆ : ਬੱਸ ਤੇ ਕਾਰਾਂ ਵਿਚਾਲੇ ਭਿਆਨਕ ਟੱਕਰ ਵਿਚ 5 ਮੌਤਾਂ, 44 ਜ਼ਖਮੀ

ਸੈਕਰਾਮੈਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ) - ਵਰਜੀਨੀਆ ਵਿਚ ਇਕ ਹਾਈਵੇਅ 'ਤੇ ਇਕ ਬੱਸ ਕਈ ਹੋਰ ਕਾਰਾਂ ਨਾਲ ਟਕਰਾ ਗਈ, ਜਿਸ ਕਾਰਨ ਪੰਜ ਲੋਕ ਮਾਰੇ ਗਏ ਅਤੇ 44 ਤੋਂ ਵੱਧ ਲੋਕ ਜ਼ਖਮੀ ਹੋ ਗਏ। ਅਧਿਕਾਰੀਆਂ ਅਨੁਸਾਰ ਇਹ ਹਾਦਸਾ ਸਟੈਫੋਰਡ ਕਾਉਂਟੀ ਵਿਚ ਇੰਟਰਸਟੇਟ 95 ਉਪਰ ਹੋਇਆ। ਇਹ ਜਾਣਕਾਰੀ ਵਰਜੀਨੀਆ ਸਟੇਟ ਪੁਲਿਸ ਨੇ ਜਾਰੀ ਇਕ ਬਿਆਨ ਵਿਚ ਦਿੱਤੀ ਹੈ। ਜਾਂਚ ਤੋਂ ਪਤਾ ਲੱਗਾ ਹੈ ਕਿ ਸੜਕ 'ਤੇ ਕੰਮ ਹੋ ਰਿਹਾ ਸੀ ਤੇ ਆਵਾਜਾਈ ਹੌਲੀ ਚੱਲ ਰਹੀ ਸੀ ਪਰੰਤੂ ਬੱਸ ਦਾ ਡਰਾਈਵਰ ਬੱਸ ਦੀ ਰਫਤਾਰ ਘਟਾਉਣ ਵਿਚ ਅਸਫਲ ਰਿਹਾ ਤੇ ਬੱਸ ਨੇ ਛੇ ਹੋਰ ਕਾਰਾਂ ਨੂੰ ਟੱਕਰ ਮਾਰ ਦਿੱਤੀ। ਮਾਰੇ ਗਏ ਪੰਜ ਲੋਕ ਬੱਸ ਨਾਲ ਟਕਰਾਈਆਂ ਕਾਰਾਂ ਵਿਚ ਸਵਾਰ ਸਨ। ਰਾਜ ਪੁਲਿਸ ਨੇ ਕਿਹਾ ਕਿ 44 ਜ਼ਖ਼ਮੀਆਂ ਨੂੰ ਖੇਤਰ ਦੇ ਹਸਪਤਾਲਾਂ ਵਿਚ ਲਿਜਾਇਆ ਗਿਆ, ਜਿਨਾਂ ਵਿਚੋਂ ਤਿੰਨ ਗੰਭੀਰ ਜ਼ਖ਼ਮੀ ਹਨ। ਪੁਲਿਸ ਅਨੁਸਾਰ ਹਾਦਸੇ ਦੀ ਜਾਂਚ ਚੱਲ ਰਹੀ ਹੈ ਅਤੇ ਘਟਨਾ ਲਈ ਜ਼ਿੰਮੇਵਾਰ ਡਰਾਈਵਰ ਵਿਰੁੱਧ ਅਪਰਾਧਕ ਦੋਸ਼ ਲਾਏ ਜਾ ਸਕਦੇ ਹਨ। ਪੁਲਿਸ ਨੇ ਬੱਸ ਦੇ ਡਰਾਈਵਰ ਤੇ ਪੀੜਤਾਂ ਦੇ ਨਾਂਅ ਜਨਤਿਕ ਨਹੀਂ ਕੀਤੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ