JALANDHAR WEATHER

ਡੇਰਾਬੱਸੀ ਨਗਰ ਕੌਂਸਲ ’ਤੇ ਆਮ ਆਦਮੀ ਪਾਰਟੀ ਦਾ ਕਬਜ਼ਾ, 19 ’ਚੋਂ 12 ਵਾਰਡ ਜਿੱਤੇ

ਡੇਰਾਬੱਸੀ, 29 ਮਈ (ਅਲੀ) ਡੇਰਾਬੱਸੀ ਨਗਰ ਕੌਂਸਲ ਚੋਣਾਂ ਵਿਚ ਆਮ ਆਦਮੀ ਪਾਰਟੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਪੱਸ਼ਟ ਬਹੁਮਤ ਹਾਸਲ ਕਰ ਲਿਆ ਹੈ। ਘੋਸ਼ਿਤ ਨਤੀਜਿਆਂ ਅਨੁਸਾਰ ਆਪ ਉਮੀਦਵਾਰਾਂ ਨੇ ਵਾਰਡ ਨੰਬਰ 1, 2, 3, 7, 8, 11, 12, 14, 15, 17, 18 ਅਤੇ 19 ਵਿੱਚ ਜਿੱਤ ਦਰਜ ਕੀਤੀ। ਕਾਂਗਰਸ ਨੂੰ ਸਿਰਫ਼ 2 ਸੀਟਾਂ ਨਾਲ ਸੰਤੋਖ ਕਰਨਾ ਪਿਆ। ਕਾਂਗਰਸ ਉਮੀਦਵਾਰ ਵਾਰਡ ਨੰਬਰ 4 ਅਤੇ 6 ਤੋਂ ਜਿੱਤੇ। ਸ਼੍ਰੋਮਣੀ ਅਕਾਲੀ ਦਲ ਨੇ ਵਾਰਡ ਨੰਬਰ 9, 10 ਅਤੇ 13 ਵਿੱਚ ਜਿੱਤ ਹਾਸਲ ਕਰਕੇ 3 ਸੀਟਾਂ ਜਿੱਤੀਆਂ, ਜਦਕਿ ਭਾਜਪਾ ਦੇ ਉਮੀਦਵਾਰ ਵਾਰਡ ਨੰਬਰ 5 ਅਤੇ 16 ਤੋਂ ਜੇਤੂ ਰਹੇ।ਨਗਰ ਕੌਂਸਲ ਵਿੱਚ ਬਹੁਮਤ ਲਈ 10 ਸੀਟਾਂ ਦੀ ਲੋੜ ਸੀ, ਪਰ ਆਪ ਨੇ 12 ਸੀਟਾਂ ਜਿੱਤ ਕੇ ਨਾ ਸਿਰਫ਼ ਬਹੁਮਤ ਦਾ ਅੰਕੜਾ ਪਾਰ ਕੀਤਾ, ਸਗੋਂ ਵਿਰੋਧੀ ਪਾਰਟੀਆਂ ਨੂੰ ਵੀ ਵੱਡਾ ਝਟਕਾ ਦਿੱਤਾ। ਨਤੀਜੇ ਐਲਾਨੇ ਜਾਣ ਤੋਂ ਬਾਅਦ ਸ਼ਹਿਰ ਵਿਚ ਆਪ ਸਮਰਥਕਾਂ ਨੇ ਢੋਲ-ਨਗਾੜਿਆਂ ਅਤੇ ਮਿਠਾਈਆਂ ਨਾਲ ਜਿੱਤ ਦਾ ਜਸ਼ਨ ਮਨਾਇਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ