ਨਗਰ ਕੌਂਸਲ ਚੋਣਾਂ 'ਚ ਜਿੱਤ 2027 ਦੀਆਂ ਅਗਾਮੀ ਚੋਣਾਂ ਵੱਲ ਜਿੱਤ ਦੀ ਨਿਸ਼ਾਨੀ - ਦਿਗਵਿਜੇ ਜਿਆਣੀ
ਫਾਜ਼ਿਲਕਾ, 29 ਮਈ (ਬਲਜੀਤ ਸਿੰਘ) - ਫ਼ਾਜ਼ਿਲਕਾ ਦੇ ਵਿਚ ਨਗਰ ਕੌਂਸਲ ਦੀਆਂ ਚੋਣਾਂ ਵਿਚ ਭਾਜਪਾ ਵਲੋਂ ਸ਼ਾਨਦਾਰ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਜਿਥੇ ਸਮਰਥਕਾਂ ਵਿਚ ਖੁਸ਼ੀ ਮਨਾਈ ਜਾ ਰਹੀ ਹੈ ਉੱਥੇ ਹੀ ਸਿਆਸਤ ਵਿਚ ਨੌਜਵਾਨ ਪੀੜੀ ਤੋਂ ਆਏ ਸਾਬਕਾ ਮੰਤਰੀ ਚੌਧਰੀ ਸੁਰਜੀਤ ਕੁਮਾਰ ਜਿਆਣੀ ਦੇ ਪੋਤਰੇ ਦਿਗਵਿਜੇ ਜਿਆਣੀ ਵਲੋਂ ਵੀ ਸਮਰਥਕਾਂ ਨੂੰ ਵਧਾਈਆਂ ਦਿੱਤੀਆਂ ਅਤੇ ਵੋਟਰਾਂ ਦਾ ਧੰਨਵਾਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਭਾਜਪਾ ਦੀ ਇਹ ਜਿੱਤ ਪਾਰਟੀ ਦੇ ਵਿਕਾਸ ਦੇ ਕੰਮਾਂ ਨੂੰ ਦੇਖਦੇ ਹੋਏ ਅਤੇ ਆਮ ਆਦਮੀ ਪਾਰਟੀ ਵਲੋਂ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ ਕਰਨ ਜੋ ਗੁੱਸਾ ਲੋਕਾਂ ਵਿਚ ਭਰਿਆ ਹੋਇਆ ਸੀ, ਉਸ ਦਾ ਨਤੀਜਾ ਸਾਹਮਣੇ ਆਇਆ ਹੈ।ਉਨ੍ਹਾਂ ਵਲੋਂ ਇਹ ਵੀ ਕਿਹਾ ਗਿਆ ਕਿ ਨਗਰ ਕੌਂਸਲ ਦੀਆਂ ਇਹ ਚੋਣਾਂ ਸੈਮੀ ਫਾਈਨਲ ਮੈਚ ਸੀ। ਜੋ ਕਿ ਭਾਜਪਾ ਵਲੋਂ ਜਿੱਤ ਲਿਆ ਗਿਆ ਹੈ। ਹੁਣ 2027 ਵਿਚ ਵਿਧਾਨ ਸਭਾ ਚੋਣਾਂ ਵਿਚ ਵੀ ਭਾਜਪਾ ਵਲੋਂ ਫ਼ਾਜ਼ਿਲਕਾ ਦੇ ਵਿਚ ਸ਼ਾਨਦਾਰ ਜਿੱਤ ਹਾਸਿਲ ਕਰਕੇ ਫ਼ਾਜ਼ਿਲਕਾ ਨੂੰ ਹੋਰ ਵਿਕਾਸ ਦੀਆਂ ਬੁਲੰਦੀਆਂ ਤੱਕ ਲੈ ਕੇ ਜਾਇਆ ਜਾਵੇਗਾ।
;
;
;
;
;
;
;
;