JALANDHAR WEATHER

15 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਾ ਬਿਜਲੀ ਵਿਭਾਗ ਦਾ ਸੁਪਰੀਡੈਂਟ ਲੇਖਾ ਮੰਡਲ ਵਿਜੀਲੈਂਸ ਵਲੋਂ ਕਾਬੂ

 ਗੁਰਦਾਸਪੁਰ, 29 ਮਈ (ਚੱਕਰਾਜਾ/ਗੁਰਪ੍ਰਤਾਪ ਸਿੰਘ) - ਅੱਜ ਸਥਾਨਿਕ ਸ਼ਹਿਰ ਦੇ ਜੇਲ੍ਹ ਰੋਡ 'ਤੇ ਸਥਿਤ ਬਿਜਲੀ ਵਿਭਾਗ ਦੇ ਦਫ਼ਤਰ ਵਿਚੋਂ ਵਿਜੀਲੈਂਸ ਵਿਭਾਗ ਵਲੋਂ ਸੁਪਰੀਡੈਂਟ ਲੇਖਾ ਮੰਡਲ ਅੰਮ੍ਰਿਤਪਾਲ ਸਿੰਘ ਨੂੰ 15 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਗਿਆ। ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਸੇਵਾ ਮੁਕਤ ਜੇ.ਈ. ਬਿਸੰਬਰ ਦਾਸ ਦਾ ਵਿਭਾਗ ਵੱਲ 1 ਲੱਖ ਰੁਪਏ ਦਾ ਬਕਾਇਆ ਸੀ, ਜਿਸ ਨੂੰ ਲੈਣ ਲਈ ਉਹ ਪਿਛਲੇ 1 ਸਾਲ ਤੋਂ ਬਿਜਲੀ ਵਿਭਾਗ ਦੇ ਦਫ਼ਤਰ ਵਿਖੇ ਸੁਪਰੀਡੈਂਟ ਕੋਲ ਚੱਕਰ ਲਗਾ ਰਿਹਾ ਸੀ। ਸੁਪਰੀਡੈਂਟ ਅੰਮ੍ਰਿਤਪਾਲ ਸਿੰਘ ਵਲੋਂ ਉਸ ਨੂੰ ਪਿਛਲੇ ਇਕ ਸਾਲ ਤੋਂ ਖੱਜਲ ਖੁਆਰ ਕੀਤਾ ਜਾ ਰਿਹਾ ਸੀ, ਜਿਸ ਤੋਂ ਬਾਅਦ ਪੈਸੇ ਦਿਵਾਉਣ ਦੇ ਏਵਜ਼ ਵਿਚ ਸੁਪਰੀਡੈਂਟ ਅੰਮ੍ਰਿਤਪਾਲ ਸਿੰਘ ਵਲੋਂ ਸੇਵਾ ਮੁਕਤ ਜੇ.ਈ. ਬਿਸੰਬਰ ਦਾਸ ਪਾਸੋਂ 15 ਹਜ਼ਾਰ ਰੁਪਏ ਦੀ ਮੰਗ ਕੀਤੀ ਗਈ। ਇਸ ਦੀ ਜਾਣਕਾਰੀ ਬਿਸੰਬਰ ਦਾਸ ਵਲੋਂ ਵਿਜੀਲੈਂਸ ਵਿਭਾਗ ਨੂੰ ਦਿੱਤੀ ਗਈ, ਜਿਸ 'ਤੇ ਕਾਰਵਾਈ ਕਰਦੇ ਹੋਏ ਅੱਜ ਵਿਜੀਲੈਂਸ ਵਿਭਾਗ ਵਲੋਂ ਸੁਪਰੀਡੈਂਟ ਲੇਖਾ ਮੰਡਲ ਅੰਮ੍ਰਿਤਪਾਲ ਸਿੰਘ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ