ਆਰਮੀ ਦੀ ਜ਼ਮੀਨ ਵਿਚ ਬਣੇ ਜੰਗਲ ਨੂੰ ਲੱਗੀ ਅੱਗ
ਜੈਂਤੀਪੁਰ, 28 ਮਈ (ਭੁਪਿੰਦਰ ਸਿੰਘ ਗਿੱਲ)-ਕਸਬਾ ਕੱਥੂਨੰਗਲ ਥਾਣੇ ਦੇ ਬਿਲਕੁੱਲ ਨਜ਼ਦੀਕ ਆਰਮੀ ਦੀ ਜ਼ਮੀਨ ਵਿਚ ਬਣੇ ਜੰਗਲ ਨੂੰ ਕਿਸੇ ਸ਼ਰਾਰਤੀ ਅਨਸਰ ਵਲੋ ਅੱਗ ਲਗਾਉਣ ਕਾਰਨ ਕਾਫੀ ਰੁੱਖਾਂ ਦਾ ਅੱਗ ਦੀ ਲਪੇਟ ਵਿਚ ਆਉਣ ਕਾਰਨ ਨੁਕਸਾਨ ਹੋ ਗਿਆ। ਅੱਗ ਇੰਨੀ ਭਿਆਨਕ ਸੀ ਕਿ ਕੁੱਝ ਹੀ ਸਮੇਂ ਵਿਚ ਜੰਗਲ ਅੰਦਰ ਬਿਜਲੀ ਦੀਆ ਤਾਰਾਂ ਸੜ ਗਈਆਂ।
ਜਾਣਕਾਰੀ ਮੁਤਾਬਕ, ਅੱਗ ਲੱਗਣ ਦਾ ਮੁੱਖ ਕਾਰਨ ਉੱਥੇ ਮੌਜੂਦ ਲੋਕਾਂ ਨੇ ਦੱਸਿਆ ਕਿ ਕਿਸੇ ਸ਼ਰਾਰਤੀ ਅਨਸਰ ਵਲੋ ਅੱਗ ਲਗਾਈ ਗਈ ਹੈ। ਪੁਲਿਸ ਥਾਣਾ ਕੱਥੂਨੰਗਲ ਵਲੋ ਅੱਗ ਦੀ ਸੂਚਨਾ ਬ੍ਰਿਗੇਡ ਦੀਆਂ ਟੀਮਾਂ ਨੂੰ ਦਿੱਤੀ ਗਈ। ਫਾਇਰ ਕਰਮਚਾਰੀਆਂ ਵਲੋਂ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ, ਜਿਸ ਨਾਲ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ।
ਫਿਲਹਾਲ ਇਸ ਘਟਨਾ ਵਿਚ ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਮਿਲੀ। ਮੌਕੇ ਤੇ ਜੱਗਲਾਤ ਵਿਭਾਗ ਦੇ ਕਰਮਚਾਰੀ ਮਨਦੀਪ ਸਿੰਘ ਪੁੱਜੇ।
;
;
;
;
;
;
;
;