JALANDHAR WEATHER

ਦਿੱਲੀ 'ਚ ਹਰ ਹਫ਼ਤੇ 2 ਦਿਨ ਵਰਕ ਫਰਾਮ ਹੋਮ ਦਾ ਐਲਾਨ

ਨਵੀਂ ਦਿੱਲੀ, 14 ਮਈ - ਦਿੱਲੀ 'ਚ ਹਰ ਹਫ਼ਤੇ 2 ਦਿਨ ਵਰਕ ਫਰਾਮ ਹੋਮ, ਦਾ ਐਲਾਨ ਹੋਇਆ ਹੈ। ਇਹ ਐਲਾਨ ਕਰਦੇ ਹੋਏ ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਕਿ ਸਰਕਾਰੀ ਮੁਲਾਜ਼ਮ 2 ਦਿਨ ਘਰ ਤੋਂ ਕੰਮ ਕਰਨਗੇ। ਇਸ ਦੇ ਨਾਲ ਹੀ 3 ਮਹੀਨਿਆਂ ਲਈ ਦਿੱਲੀ ਸਰਕਾਰ ਦੇ ਵੱਡੇ ਪ੍ਰੋਗਰਾਮ ਰੱਦ ਕਰ ਦਿੱਤੇ ਗਏ ਹਨ। 1 ਸਾਲ ਕੋਈ ਵੀ ਮੰਤਰੀ/ਅਧਿਕਾਰੀ ਵਿਦੇਸ਼ ਨਹੀਂ ਜਾਵੇਗਾ ਜਦਕਿ 6 ਮਹੀਨੇ ਕੋਈ ਵੀ ਸਰਕਾਰੀ ਵਾਹਨ ਨਹੀਂ ਖਰੀਦਿਆ ਜਾਵੇਗਾ। ਹਰ ਸੋਮਵਾਰ ਮੈਟਰੋ ਸੋਮਵਾਰ ਹੋਵੇਗਾ। ਕੋਰਟ ਨੂੰ ਵੀ ਆਨਲਾਈਨ ਸੁਣਵਾਈ ਦੀ ਅਪੀਲ ਕੀਤੀ ਗਈ ਹੈ। ਇਸ ਦੇ ਨਾਲ ਹੀ ਦਿੱਲੀ ਵਾਸੀਆਂ ਨੂੰ ਵੀ ਇਕ ਦਿਨ ਨੋ ਵ੍ਹੀਕਲ ਡੇ ਮਨਾਉਣ ਦੀ ਅਪੀਲ ਕੀਤੀ ਗਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ