ਮੁੱਖ ਮੰਤਰੀ ਦੀ ਸ਼ੁਕਰਾਨਾ ਯਾਤਰਾ ਤੋਂ ਪਹਿਲਾਂ ਫਗਵਾੜਾ ’ਚ ਵਿਰੋਧ ਕਰਨ ਵਾਲੇ ਆਗੂ ਨਜ਼ਰਬੰਦ
ਫਗਵਾੜਾ, (ਕਪੂਰਥਲਾ), 5 ਮਈ (ਹਰਜੋਤ ਸਿੰਘ ਚਾਨਾ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਫਗਵਾੜਾ ’ਚ ਪੁੱਜਣ ਵਾਲੀ ਸ਼ੁਕਰਾਨਾ ਯਾਤਰਾ ਤੋਂ ਪਹਿਲਾਂ ਮੁੱਖ ਮੰਤਰੀ ਦਾ ਵਿਰੋਧ ਕਰਨ ਵਾਲੀਆਂ ਜਥੇਬੰਦੀਆਂ ਦੇ ਆਗੂਆਂ ਨੂੰ ਪੁਲਿਸ ਨੇ ਪਹਿਲਾਂ ਹੀ ਆਪਣੇ ਘੇਰੇ ’ਚ ਲੈ ਲਿਆ ਤੇ 0 ਆਗੂਆਂ ਨੂੰ ਨਜ਼ਰਬੰਦ ਕਰ ਦਿੱਤਾ ਗਿਆ ਹੈ। ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਮੈਂਬਰਾਂ ਨੂੰ ਦਾਣਾ ਮੰਡੀ ਵਿਖੇ ਰੋਕੀ ਰੱਖਿਆ। ਕਿਸਾਨ ਆਗੂ ਸਤਨਾਮ ਸਿੰਘ ਸਾਹਨੀ ਨੇ ਦੱਸਿਆ ਕਿ ਫਗਵਾੜਾ ਸ਼ੂਗਰ ਮਿੱਲ ਵੱਲ ਸੀਜਨ 21-22 ਦਾ ਜੋ 28 ਕਰੋੜ ਰੁਪਏ ਗੰਨੇ ਦੀ ਬਕਾਇਆ ਰਾਸ਼ੀ ਹੈ, ਉਸ ਦੀ ਅਦਾਇਗੀ ਨਹੀਂ ਹੋ ਰਹੀ, ਜਿਸ ਤੋਂ ਕਿਸਾਨ ਸਖ਼ਤ ਪ੍ਰੇਸ਼ਾਨ ਹਨ। ਉਨ੍ਹਾਂ ਅੱਗੋਂ ਦੱਸਿਆ ਕਿ ਸ਼ੰਭੂ ਬਾਰਡਰ ’ਤੇ ਕਿਸਾਨੀ ਸੰਘਰਸ਼ ਤੋਂ ਬਾਅਦ ਚੋਰੀ ਹੋਈਆਂ ਟਰਾਲੀਆਂ ਤੇ ਹੋਰ ਸਮੱਗਰੀ ਦਾ ਸਰਕਾਰ ਨੇ ਤਿੰਨ ਕਰੋੜ 70 ਲੱਖ ਰੁਪਏ ਹਰਜਾਨਾ ਦੇਣਾ ਮੰਨਿਆ ਸੀ, ਜਿਸ ਤੋਂ ਸਰਕਾਰ ਮੁੱਕਰ ਗਈ ਹੈ। ਇਸ ਰੋਸ ਸੰਬੰਧੀ ਮੁੱਖ ਮੰਤਰੀ ਕੋਲ ਆਪਣਾ ਪੱਖ ਰੱਖਣਾ ਸੀ। ਕਿਸਾਨ ਆਗੂ ਗੁਰਪਾਲ ਸਿੰਘ ਪਾਲਾ ਤੇ ਕੁਲਵਿੰਦਰ ਕਾਲਾ ਸਰਪੰਚ ਅਠੋਲੀ ਨੂੰ ਮੌਲੀ ਵਿਖੇ, ਸੰਤੋਖ ਸਿੰਘ ਨੂੰ ਲੱਖਪੁਰ ਵਿਖੇ, ਮਨਜੀਤ ਸਿੰਘ ਰਾਏ ਨੂੰ ਹੁਸ਼ਿਆਰਪੁਰ ਵਿਖੇ ਰੋਕਿਆ ਗਿਆ ਹੈ।
ਇਸੇ ਤਰ੍ਹਾਂ ਵਾਲਮੀਕੀ ਭਾਈਚਾਰੇ ਵਲੋਂ ਜਨ ਗਣਨਾ ਫ਼ਾਰਮ ’ਚ ਉਨ੍ਹਾਂ ਪ੍ਰਤੀ ਇੰਤਰਾਜਯੋਗ ਸ਼ਬਦ ਵਰਤਣ ਦੇ ਰੋਸ ਵਜੋਂ ਯੁਵਾ ਵਿਕਾਸ ਮੋਰਚਾ ਦੇ ਪੰਜਾਬ ਪ੍ਰਧਾਨ ਅਨੂ ਸਹੋਤਾ ਦੀ ਅਗਵਾਈ ’ਚ ਆਗੂ ਮਾਡਲ ਟਾਊਨ ਚੌਂਕ ਤੋਂ ਰੋਸ ਮੋਰਚ ਕਰਦੇ ਹੋਏ ਅੰਬੇਡਕਰ ਪਾਰਕ ਹਰਗੋਬਿੰਦ ਨਗਰ ਵਿਖੇ ਪੁੱਜੇ, ਜਿਥੇ ਉਨ੍ਹਾਂ ਨੂੰ ਪੁਲਿਸ ਨੇ ਰੋਕ ਲਿਆ ਪਰ ਆਗੂ ਮੁੱਖ ਮੰਤਰੀ ਨੂੰ ਕਾਲੀਆਂ ਝੰਡੀਆਂ ਦਿਖਾਉਣ ਲਈ ਬਜਿੱਦ ਹਨ।
;
;
;
;
;
;
;
;