ਪਿੰਡ ਕਲਾਲ ਮਾਜਰਾ (ਬਰਨਾਲਾ) ਵਿਖੇ ਸਰਪੰਚ ਪੈਟਰੋਲ ਦੀ ਬੋਤਲ ਲੈ ਕੇ ਟੈਂਕੀ ਉੱਪਰ ਚੜਿਆ
ਮਹਿਲ ਕਲਾਂ, 5 ਮਈ (ਅਵਤਾਰ ਸਿੰਘ ਅਣਖੀ)- ਪਿੰਡ ਕਲਾਲ ਮਾਜਰਾ (ਬਰਨਾਲਾ) ਵਿਖੇ ਪੰਚਾਇਤ ਦਾ ਕੰਮ ਚਲਾਉਣ ਲਈ ਪ੍ਰਬੰਧਕ ਲਗਾਏ ਜਾਣ ਦੇ ਵਿਰੋਧ 'ਚ ਅੱਜ ਮੌਜੂਦਾ ਸਰਪੰਚ ਜਗਜੀਵਨ ਸਿੰਘ ਨੇ ਪੈਟਰੋਲ ਦੀ ਬੋਤਲ ਨਾਲ ਲੈ ਕੇ ਆਪਣੇ ਇਕ ਸਾਥੀ ਸਮੇਤ ਪਿੰਡ ਦੀ ਪਾਣੀ ਵਾਲੀ ਟੈਂਕੀ ਉਪਰ ਚੜ ਕੇ ਰੋਸ ਪ੍ਰਗਟ ਕਰਦਿਆ ਕਿਹਾ ਕਿ ਹਲਕੇ ਦਾ ਵਿਧਾਇਕ ਪਿੰਡ ਦੇ ਵਿਕਾਸ ਕੰਮਾਂ ਵਿਚ ਨਜਾਇਜ ਤੌਰ ਤੇ ਦਖਲ ਅੰਦਾਜ਼ੀ ਕਰ ਰਿਹਾ ਹੈ।
ਉਨ੍ਹਾਂ ਸਪੱਸ਼ਟ ਤੌਰ ਤੇ ਕਿਹਾ ਕਿ ਜਿਨਾਂ ਚਿਰ ਪਿੰਡ ਕਲਾਲ ਮਾਜਰਾ ਪੰਚਾਇਤ ਦੇ ਕੰਮ ਚਲਾਉਣ ਲਈ ਲਗਾਇਆ ਪ੍ਰਬੰਧਕ ਨਹੀਂ ਹਟਾਇਆ ਜਾਂਦਾ। ਉਹ ਕਿਸੇ ਵੀ ਹਾਲਤ ਵਿੱਚ ਟੈਂਕੀ ਤੋਂ ਹੇਠਾਂ ਨਹੀਂ ਉਤਰਣਗੇ। ਜੇਕਰ ਉਨ੍ਹਾਂ ਨਾਲ ਪੁਲਿਸ ਪ੍ਰਸ਼ਾਸਨ ਨੇ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਆਪਣੇ ਉੱਪਰ ਪੈਟਰੋਲ ਛਿੜਕ ਕੇ ਖੁਦਕੁਸ਼ੀ ਕਰਨ ਲਈ ਮਜ਼ਬੂਰ ਹੋਣਗੇ।
ਇਸ ਮੌਕੇ ਥਾਣਾ ਮਹਿਲ ਕਲਾਂ ਦੇ ਮੁੱਖ ਅਫ਼ਸਰ ਇੰਸਪੈਕਟਰ ਕੁਲਵਿੰਦਰ ਸਿੰਘ ਧਾਲੀਵਾਲ ਨੇ ਤੁਰੰਤ ਪੁਲਿਸ ਪਾਰਟੀ ਸਮੇਤ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਨਾਇਬ ਤਹਿਸੀਲਦਾਰ ਸੁਖਵੀਰ ਸਿੰਘ ਆਪਣੀ ਟੀਮ ਸਮੇਤ ਪਿੰਡ ਕਲਾਲ ਮਾਜਰਾ ਪਹੁੰਚੇ ਹੋਏ ਹਨ।
;
;
;
;
;
;
;
;