JALANDHAR WEATHER

30 ਰੁਪਏ ਕਾਰਨ ਪ੍ਰਵਾਸੀ ਮਜ਼ਦੂਰ ਦੀ ਹੱਤਿਆ

ਨਡਾਲਾ, (ਕਪੂਰਥਲਾ), 27 ਅਪ੍ਰੈਲ (ਰਘਬਿੰਦਰ ਸਿੰਘ)- ਥਾਣਾ ਸੁਭਾਨਪੁਰ ਦੇ ਕਸਬਾ ਨਡਾਲਾ ਵਿਖੇ ਦੇਰ ਰਾਤ ਪ੍ਰਵਾਸੀ ਮਜ਼ਦੂਰ ਦੀ ਗਲਾ ਘੁੱਟ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਸੂਰਜ ਕੁਮਾਰ (22) ਦੇ ਪਿਤਾ ਰਾਮ ਚੰਦਰ ਮੰਡਲ ਨੇ ਦੱਸਿਆ ਕਿ ਰਾਤ ਸਾਢੇ ਕੁ ਦੱਸ ਵਜੇ 30 ਰੁਪਏ ਪਿੱਛੇ ਮੰਡੀ ਵਿਚ ਸੂਰਜ ਦਾ ਉਸ ਦੇ ਸਾਥੀਆਂ ਦੇ ਨਾਲ ਝਗੜਾ ਹੋਇਆ ਸੀ ਤੇ ਮੈਂ ਉਸ ਨੂੰ ਛੁਡਾ ਕੇ ਕੁਆਟਰ ਛੱਡ ਆਇਆ ਤੇ ਅੱਜ ਮੈਂ ਸਵੇਰੇ ਦੁਬਾਰਾ ਫਿਰ ਉਸ ਨੂੰ ਉਠਾਉਣ ਵਾਸਤੇ ਕੁਆਟਰ ਗਿਆ ਤਾਂ ਵੇਖਿਆ ਤਾਂ ਉਸ ਦੀ ਲਾਸ਼ ਗੇਟ ਕੋਲ ਪਈ ਸੀ। ਘਟਨਾ ਦੀ ਸੂਚਨਾ ਮਿਲਦੇ ਥਾਣਾ ਮੁਖੀ ਸੁਭਾਨਪੁਰ ਹਰਜਿੰਦਰ ਸਿੰਘ,ਚੌਕੀ ਇੰਚਾਰਜ ਨਡਾਲਾ ਬਲਜਿੰਦਰ ਸਿੰਘ ਮੌਕੇ ’ਤੇ ਪੁੱਜੇ ਹਨ ਤੇ ਮੁੱਢਲੀ ਤਫਤੀਸ਼ ਆਰੰਭ ਕਰ ਦਿੱਤੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ