2 ਦਰਜਨ ਦੇ ਕਰੀਬ ਬੱਕਰੀਆਂ ਨੂੰ ਨੋਚ ਨੋਚ ਕੇ ਖਾ ਗਏ ਆਵਾਰਾ ਕੁੱਤੇ
ਰਾਮਾਂ ਮੰਡੀ (ਬਠਿੰਡਾ), 24 ਅਪ੍ਰੈਲ (ਤਰਸੇਮ ਸਿੰਗਲਾ) - ਸਥਾਨਕ ਰਾਮਸਰਾ ਪੁੱਲ ਤੋਂ ਟਾਊਨਸ਼ਿਪ ਰਿਫਾਇਨਰੀ ਨੂੰ ਜਾਂਦੀ ਰੋਡ 'ਤੇ ਢਾਣੀ ਵਿਚ ਰਹਿੰਦੇ ਇਕ ਗਰੀਬ ਕਿਸਾਨ ਰੂਪ ਸਿੰਘ ਪੁੱਤਰ ਮੁਖਤਿਆਰ ਸਿੰਘ ਦੀਆਂ ਦੋ ਦਰਜਨ ਦੇ ਕਰੀਬ ਲੱਖਾਂ ਰੁਪਏ ਮੁੱਲ ਦੀਆਂ ਬੱਕਰੀਆਂ ਨੂੰ ਵਾੜੇ ਵਿਚ ਵੜ ਕੇ ਅਵਾਰਾ ਕੁੱਤੇ ਅੱਜ ਸਵੇਰੇ ਨੋਚ ਨੋਚ ਕੇ ਖਾ ਗਏ। ਮੌਕੇ 'ਤੇ ਪਹੁੰਚੇ ਪਿੰਡ ਰਾਮਸਰਾ ਦੇ ਸਰਪੰਚ ਸਰਦੂਲ ਸਿੰਘ ਅਤੇ ਪੁਲਿਸ ਮੁਲਾਜ਼ਮਾਂ ਨੂੰ ਪੀੜਤ ਕਿਸਾਨ ਰੂਪ ਸਿੰਘ ਨੇ ਆਪਣਾ ਦੁੱਖ ਸੁਣਾਉਂਦੇ ਹੋਏ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਅਵਾਰਾ ਕੁੱਤੇ ਉਸਦੀਆਂ ਕਰੀਬ ਡੇਢ ਦਰਜਨ ਬੱਕਰੀਆਂ ਨੂੰ ਮਾਰ ਚੁੱਕੇ ਹਨ। ਪੀੜਤ ਨੇ ਦੱਸਿਆ ਕਿ ਉਸਨੇ ਪਰਿਵਾਰ ਦੇ ਗੁਜ਼ਾਰੇ ਲਈ ਕਰਜ਼ਾ ਚੁੱਕ ਕੇ ਬੱਕਰੀਆਂ ਖਰੀਦੀਆਂ ਸਨ। ਅਵਾਰਾ ਕੁੱਤਿਆਂ ਵਲੋਂ ਬੱਕਰੀਆਂ ਨੂੰ ਨੁਕਸਾਨ ਪਹੁਚਾਉਣ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਰਿਹਾ ਹੈ। ਸਰਪੰਚ ਸਰਦੂਲ ਸਿੰਘ ਨੇ ਸਰਕਾਰ ਤੋਂ ਪੀੜਤ ਕਿਸਾਨ ਰੂਪ ਸਿੰਘ ਨੂੰ ਬੱਕਰੀਆਂ ਦੇ ਨੁਕਸਾਨ ਦਾ ਮੁਆਵਜ਼ਾ ਦੇਣ ਅਤੇ ਅਵਾਰਾ ਕੁੱਤਿਆਂ ਦਾ ਹੱਲ ਕਰਨ ਦੀ ਮੰਗ ਕੀਤੀ ਹੈ।
;
;
;
;
;
;
;
;