JALANDHAR WEATHER

ਸਿੰਗਾਪੁਰ ਵਿਚ ਭਾਰਤੀ ਮੂਲ ਦੀ ਕਾਰਕੁਨ ਕੋਕਿਲਾ ਅੰਨਾਮਲਾਈ ਖ਼ਿਲਾਫ਼ ਕੇਸ

ਨਵੀਂ ਦਿੱਲੀ , 23 ਅਪ੍ਰੈਲ - ਸਿੰਗਾਪੁਰ ਵਿਚ ਰਹਿਣ ਵਾਲੀ ਭਾਰਤੀ ਮੂਲ ਦੀ ਕਾਰਕੁਨ ਕੋਕਿਲਾ ਅੰਨਾਮਲਾਈ ਵਿਰੁੱਧ ਅਦਾਲਤ ਵਿਚ ਕੇਸ ਦਰਜ ਕੀਤਾ ਗਿਆ ਹੈ। ਉਸ ’ਤੇ ਦੋਸ਼ ਹੈ ਕਿ ਉਸ ਨੇ ਸੋਸ਼ਲ ਮੀਡੀਆ ਪੋਸਟਾਂ ਸੰਬੰਧੀ ਜਾਰੀ ਕੀਤੇ ਗਏ 'ਸੁਧਾਰ ਨਿਰਦੇਸ਼' ਦੀ ਪਾਲਣਾ ਨਹੀਂ ਕੀਤੀ। ਇਹ ਨਿਰਦੇਸ਼ ਸਿੰਗਾਪੁਰ ਦੇ ਆਨਲਾਈਨ ਠੱਗੀ ਤੋਂ ਸੁਰੱਖਿਆ ਸੰਬੰਧੀ ਬਣੇ ਐਕਟ ਤਹਿਤ ਜਾਰੀ ਕੀਤੇ ਗਏ ਸਨ। ਕੋਕਿਲਾ ਨੇ ਅਕਤੂਬਰ 2024 ਵਿਚ ਇਕ ਫਾਂਸੀ ਦੀ ਸਜ਼ਾ ਵਾਲੇ ਕੈਦੀ ਅਤੇ ਉਸ ਦੇ ਪਰਿਵਾਰ ਦੇ ਤਜਰਬਿਆਂ ਬਾਰੇ ਫੇਸਬੁੱਕ ਅਤੇ ਐਕਸ ’ਤੇ ਪੋਸਟਾਂ ਪਾਈਆਂ ਸਨ।

37 ਸਾਲਾ ਕੋਕਿਲਾ ਅੰਨਾਮਲਾਈ ਨੇ ਨਸ਼ਾ ਤਸਕਰ ਮੁਹੰਮਦ ਅਜ਼ਵਾਨ ਬੋਹਾਰੀ ਦੇ ਮਾਮਲੇ ਵਿਚ ਲਿਖਿਆ ਸੀ ਕਿ ਸਰਕਾਰ ਫਾਂਸੀ ਦੀ ਸਜ਼ਾ ਦੇ ਫ਼ੈਸਲੇ ਆਪਣੀ ਮਰਜ਼ੀ ਅਨੁਸਾਰ ਲੈਂਦੀ ਹੈ। ਸਿੰਗਾਪੁਰ ਸਰਕਾਰ ਨੇ ਇਨ੍ਹਾਂ ਪੋਸਟਾਂ ਨੂੰ ਗ਼ਲਤ ਅਤੇ ਭਰਮਾਉਣ ਵਾਲੀਆਂ ਦੱਸਦਿਆਂ 5 ਅਕਤੂਬਰ 2024 ਨੂੰ ਨੋਟਿਸ ਜਾਰੀ ਕੀਤਾ ਸੀ। ਸਿੰਗਾਪੁਰ ਦੇ ਕਾਨੂੰਨ ਅਨੁਸਾਰ ਜੇਕਰ ਕੋਈ ਵਿਅਕਤੀ ਔਨਲਾਈਨ ਝੂਠ ਅਤੇ ਹੇਰਾਫੇਰੀ ਐਕਟ ਤੋਂ ਸੁਰੱਖਿਆ ਦੇ ਹੁਕਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਨੂੰ 12 ਮਹੀਨਿਆਂ ਤੱਕ ਦੀ ਕੈਦ, 20,000 ਸਿੰਗਾਪੁਰ ਡਾਲਰ ਜੁਰਮਾਨਾ, ਜਾਂ ਦੋਵੇਂ ਹੋ ਸਕਦੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ