ਖੇਤਾਂ ’ਚੋਂ ਮਿਲੀ 520 ਗ੍ਰਾਮ ਹੈਰੋਇਨ
ਮੰਡੀ ਘੁਬਾਇਆ (ਫ਼ਾਜ਼ਿਲਕਾ), 18 ਅਪ੍ਰੈਲ (ਅਮਨ ਬਵੇਜਾ) - ਮੰਡੀ ਘੁਬਾਇਆ ਨੇੜਲੇ ਇਕ ਸਰਹੱਦੀ ਢਾਣੀ ਦੇ ਖੇਤਾਂ ’ਚੋਂ ਹੈਰੋਇਨ ਮਿਲਣ ਦੀ ਖ਼ਬਰ ਹੈ। ਜਾਣਕਾਰੀ ਦਿੰਦਿਆਂ ਮੰਡੀ ਘੁਬਾਇਆ ਦੇ ਚੌਂਕੀ ਇੰਚਾਰਜ ਨੇ ਦੱਸਿਆ ਕਿ ਇਹ ਹੈਰੋਇਨ ਪਿੰਡ ਗਹਿਲੇਵਾਲਾ ਨੇੜੇ ਪੈਂਦੀ ਢਾਣੀ ਮਾਘ ਸਿੰਘ ਦੇ ਖੇਤਾਂ ’ਚ ਪੁਲਿਸ ਅਤੇ ਬੀਐਸਐਫ਼ ਦੇ ਸਾਂਝੇ ਸਰਚ ਅਪ੍ਰੇਸ਼ਨ ਦੌਰਾਨ ਬਰਾਮਦ ਹੋਈ ਹੈ, ਜੋ ਪਾਕਿਸਤਾਨ ਵਾਲੇ ਪਾਸੇ ਤੋਂ ਡਰੋਨ ਰਾਹੀਂ ਪਹੁੰਚੀ ਹੈ। ਇਹ 520 ਗ੍ਰਾਮ ਹੈਰੋਇਨ ਦਾ ਇਕ ਪੈਕੇਟ ਸੀ , ਜੋ ਕਿ ਖੇਤਾਂ ’ਚੋਂ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਜਾਂਚ ਕੀਤੀ ਜਾ ਰਹੀ ਹੈ।
;
;
;
;
;
;
;
;