ਟਰੈਕਟਰ ਤੋਂ ਡਿੱਗਣ ਕਰਕੇ 15 ਸਾਲਾਂ ਬੱਚੇ ਦੀ ਮੌਤ
ਸੰਗਰੂਰ, 18 ਅਪ੍ਰੈਲ - ਜ਼ਿਲ੍ਹਾ ਸੰਗਰੂਰ ਦੇ ਪਿੰਡ ਮੂਲੋਵਾਲ ਤੋਂ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਲਗਭਗ 15 ਸਾਲਾਂ ਦਾ ਇਕ ਬੱਚਾ ਟਰੈਕਟਰ ਦੇ ਮਗਰਾਟ ਤੋਂ ਅਚਾਨਕ ਡਿੱਗ ਪਿਆ। ਹਾਦਸਾ ਇੰਨਾ ਭਿਆਨਕ ਸੀ ਕਿ ਬੱਚੇ ਨੂੰ ਗੰਭੀਰ ਚੋਟਾਂ ਲੱਗੀਆਂ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਘਟਨਾ ਨਾਲ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ ਹੈ ਅਤੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਸਥਾਨਕ ਲੋਕਾਂ ਵਲੋਂ ਪ੍ਰਸ਼ਾਸਨ ਨੂੰ ਸੜਕ ਸੁਰੱਖਿਆ ਉਪਰ ਹੋਰ ਧਿਆਨ ਦੇਣ ਦੀ ਅਪੀਲ ਕੀਤੀ ਗਈ ਹੈ।
;
;
;
;
;
;
;
;