ਠੇਕੇ 'ਤੇ ਕਰਿੰਦੇ ਤੋਂ 22 ਲੱਖ 15 ਹਜ਼ਾਰ ਦੀ ਲੁੱਟ
ਫੁੱਲਾਂਵਾਲ (ਲੁਧਿਆਣਾ), 18 ਅਪ੍ਰੈਲ (ਮਨਜੀਤ ਸਿੰਘ ਦੁੱਗਰੀ) - ਬੀਤੀ ਦੇਰ ਰਾਤ ਗੰਗਾ ਨਗਰ ਵਾਈਨ ਕੰਟਰੈਕਟਰ ਦੇ ਕਰਿੰਦੇ ਤੋਂ 22 ਲੱਖ 15 ਹਜ਼ਾਰ ਦੇ ਕਰੀਬ ਲੁੱਟ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਗੰਗਾ ਨਗਰ ਗਰੁੱਪ ਦੇ ਸ਼ਿਵਕਰਨ ਸਿੰਘ ਬਿਸਲਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਲੋਧੀ ਕਲੱਬ ਰੋਡ ਸਥਿਤ ਠੇਕਿਆਂ ਤੋਂ ਰੋਜ਼ ਦੀ ਤਰ੍ਹਾਂ ਉਨ੍ਹਾਂ ਦਾ ਕਰਿੰਦਾ ਹਰਦੀਪ ਰਾਤ 10:30 ਵਜੇ ਦੇ ਕਰੀਬ ਬਲੈਰੋ ਕੈਂਪਰ ਤੇ ਜਿਵੇਂ ਹੀ ਕੈਸ਼ ਲੈ ਕੇ ਦਫ਼ਤਰ ਪਹੁੰਚਿਆ ਤਾਂ ਮੋਟਰਸਾਈਕਲ 'ਤੇ ਆਏ ਤਿੰਨ ਤੇਜ਼ਧਾਰ ਹਥਿਆਰਾਂ ਨਾਲ ਲੈਸ ਲੁਟੇਰਿਆਂ ਨੇ ਹਮਲਾ ਕਰਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ, ਜਿਨ੍ਹਾਂ ਦੀਆਂ ਤਸਵੀਰਾਂ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਕੈਦ ਹੋ ਗਈਆਂ।
;
;
;
;
;
;
;
;