JALANDHAR WEATHER

ਦੋ ਮੋਟਰਸਾਈਕਲਾਂ ਵਿਚਾਲੇ ਜ਼ਬਰਦਸਤ ਟੱਕਰ, ਦੋਵੇਂ ਮੋਟਰਸਾਈਕਲ ਚਾਲਕਾਂ ਦੀ ਮੌਤ

 ਕੌਹਰੀਆਂ (ਸੰਗਰੂਰ),18 ਅਪ੍ਰੈਲ (ਸੁਨੀਲ ਕੁਮਾਰ ਗਰਗ) - ਸਾਦੀਹਰੀ ਤੋਂ ਪਾਤੜਾਂ ਰੋਡ 'ਤੇ ਹੋੲੁੇ ਭਿਆਨਕ ਸੜਕ ਹਾਦਸੇ ਵਿਚ 2 ਜਣਿਆਂ ਦੀ ਮੌਤ ਹੋ ਗਾਈ। ਇਹ ਹਾਦਸਾ ਸਾਦੀਹਰੀ ਤੋਂ ਪਾਤੜਾਂ ਰੋਡ 'ਤੇ ਨੇੜੇ ਸੋਲਵੈਕਸ ਕੋਲ ਵਾਪਰਿਆ। ਚੌਂਕੀ ਕੌਹਰੀਆਂ ਦੇ ਇੰਚਾਰਜ ਮਿੱਠੂ ਰਾਮ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਸੰਤ ਸਿੰਘ (45 ਸਾਲ) ਆਪਣੇ ਮੋਟਰਸਾਈਕਲ 'ਤੇ ਪਾਤੜਾਂ ਵੱਲ ਜਾ ਰਿਹਾ ਸੀ, ਇਸੇ ਦੌਰਾਨ ਉਸ ਦੀ ਟੱਕਰ ਪਾਤੜਾਂ ਤੋਂ ਆਪਣੇ ਘਰੇਲੂ ਕੰਮ ਤੋਂ ਪਿੰਡ ਸਾਦੀਹਰੀ ਵੱਲ ਨੂੰ ਮੋਟਰਸਾਈਕਲ 'ਤੇ ਆ ਰਹੇ ’ਤੇ ਸਾਬਕਾ ਪੰਚਾਇਤ ਮੈਂਬਰ ਸ਼ੇਰਾ ਸਿੰਘ (58 ਸਾਲ) ਨਾਲ ਹੋ ਗਈ। ਮੌਕੇ ਉਤੇ ਰਾਹਗੀਰਾਂ ਵਲੋਂ ਮੋਟਰਸਾਈਕਲ ਚਾਲਕਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲੀਸ ਨੇ ਮ੍ਰਿਤਕ ਦੇਹਾਂ ਲਾਸ਼ ਨੂੰ ਪੋਸਟਮਾਰਟਮ ਲਈ ਸੁਨਾਮ ਭੇਜ ਦਿੱਤਾ ਅਤੇ ਪੋਸਟ ਮਾਰਟਮ ਤੋਂ ਬਾਅਦ ਵਾਰਸਾਂ ਨੂੰ ਸੌਂਪ ਦਿੱਤਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ