ਤਿੰਨ ਦਿਨਾਂ ਵਿਚ ਆਮ ਆਦਮੀ ਪਾਰਟੀ ਦੇ ਕਿਸੇ ਨੇਤਾ 'ਤੇ ਈ.ਡੀ. ਦਾ ਹੈ ਇਹ ਦੂਜਾ ਛਾਪਾ- ਅਰਵਿੰਦ ਕੇਜਰੀਵਾਲ
ਚੰਡੀਗੜ੍ਹ, 17 ਅਪ੍ਰੈਲ- ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਘਰ ਈ.ਡੀ.ਵਲੋਂ ਕੀਤੀ ਗਈ ਛਾਪੇਮਾਰੀ ’ਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਹ ਤਿੰਨ ਦਿਨਾਂ ਵਿਚ ਆਮ ਆਦਮੀ ਪਾਰਟੀ ਦੇ ਕਿਸੇ ਨੇਤਾ 'ਤੇ ਈ.ਡੀ. ਦਾ ਦੂਜਾ ਛਾਪਾ ਹੈ। ਕੀ ਪ੍ਰਧਾਨ ਮੰਤਰੀ ਇਹ ਦੱਸਣਗੇ ਕਿ 'ਆਪ' ਨੇਤਾਵਾਂ 'ਤੇ ਹੁਣ ਤੱਕ ਕੀਤੇ ਗਏ ਅਣ-ਗਿਣਤ ਛਾਪਿਆਂ ਵਿਚ ਕਿੰਨਾ ਕਾਲਾ ਧਨ ਬਰਾਮਦ ਹੋਇਆ ਹੈ? ਕੀ ਇਕ ਵੀ ਰੁਪਿਆ ਬਰਾਮਦ ਹੋਇਆ?
ਪੂਰਾ ਦੇਸ਼ ਉਸ ਸਸਤੀ ਰਾਜਨੀਤੀ ਨੂੰ ਦੇਖ ਰਿਹਾ ਹੈ, ਜਿਸ ਵਿਚ ਤੁਸੀਂ ਸਿਰਫ਼ ਸੱਤਾ ਲਈ ਲੱਗੇ ਹੋਏ ਹੋ।
;
;
;
;
;
;
;