JALANDHAR WEATHER

ਈ.ਡੀ. ਰਾਹੀਂ ਵਿਰੋਧੀ ਆਗੂਆਂ 'ਤੇ ਪਾਇਆ ਜਾ ਰਿਹੈ ਦਬਾਅ- ਵਿੱਤ ਮੰਤਰੀ ਹਰਪਾਲ ਸਿੰਘ ਚੀਮਾ

ਚੰਡੀਗੜ੍ਹ, 17 ਅਪ੍ਰੈਲ- ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਘਰ ਈ.ਡੀ.ਵਲੋਂ ਕੀਤੀ ਗਈ ਛਾਪੇਮਾਰੀ ’ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਭਾਜਪਾ ਗੈਰ-ਭਾਜਪਾ ਰਾਜਾਂ ਵਿਚ ਸਰਕਾਰਾਂ ਨੂੰ ਡਰਾਉਣ ਲਈ ਈ.ਡੀ. ਦੀ ਦੁਰਵਰਤੋਂ ਕਰ ਰਹੀ ਹੈ। ਈ.ਡੀ. ਰਾਹੀਂ ਵਿਰੋਧੀ ਆਗੂਆਂ 'ਤੇ ਦਬਾਅ ਪਾਉਣਾ ਹੁਣ ਉਨ੍ਹਾਂ ਦੀ ਰਾਜਨੀਤਕ ਰਣਨੀਤੀ ਬਣ ਗਈ ਹੈ, ਤਾਂ ਜੋ ਉਹ ਕਿਸੇ ਵੀ ਅ-ਸਹਿਮਤੀ ਦੀ ਆਵਾਜ਼ ਨੂੰ ਦਬਾ ਸਕਣ।

ਇਹ ਸਾਡੀਆਂ ਲੋਕਤੰਤਰੀ ਪਰੰਪਰਾਵਾਂ ਲਈ ਬਹੁਤ ਖਤਰਨਾਕ ਹੈ। ਭਾਜਪਾ ਦੀ ਰਾਜਨੀਤੀ ਸਪੱਸ਼ਟ ਹੈ, ਡਰਾਉਣਾ, ਧਮਕਾਉਣਾ ਅਤੇ ਕਿਸੇ ਵੀ ਕੀਮਤ 'ਤੇ ਸੱਤਾ ਹਾਸਲ ਕਰਨਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ